21 ਟਿਕਾਣਿਆਂ ’ਤੇ ਫੌਜ ਦੀ ਥਾਂ CRPF ਦੇ 2100 ਜਵਾਨਾਂ ਦੀ ਹੋਵੇਗੀ ਤਾਇਨਾਤੀ
Wednesday, Sep 09, 2026 - 08:01 AM (IST)
ਨਵੀਂ ਦਿੱਲੀ/ਜੰਮੂ (ਏਜੰਸੀ) - ਜੰਮੂ ਖੇਤਰ ਵਿਚ ਅੱਤਵਾਦ ਵਿਰੋਧੀ ਮੁਹਿੰਮਾਂ ਲਈ ਫੌਜ ਅਤੇ CRPF ਦੀ ਤਾਇਨਾਤੀ ਵਿਚ ਬਦਲਾਅ ਦੀ ਤਿਆਰੀ ਹੈ। ਊਧਮਪੁਰ ਅਤੇ ਕਠੂਆ ਦੇ 21 ਟਿਕਾਣਿਆਂ ’ਤੇ ਫੌਜ ਦੀ ਥਾਂ CRPF ਦੇ ਲੱਗਭਗ 2100 ਜਵਾਨ ਤਾਇਨਾਤ ਕੀਤੇ ਜਾਣਗੇ। ਇਨ੍ਹਾਂ ਦੇ ਨਾਲ ਜੰਗਲਾਂ ਵਿਚ ਮੁਹਿੰਮ ਚਲਾਉਣ ਵਾਲੀਆਂ ਕੋਬਰਾ ਦੀਆਂ ਟੀਮਾਂ ਵੀ ਰਹਿਣਗੀਆਂ। ਅਧਿਕਾਰੀਆਂ ਮੁਤਾਬਕ ਜਵਾਨਾਂ ਦੀ ਆਵਾਜਾਈ ਕਾਰਨ ਇਨ੍ਹਾਂ ਕੈਂਪਾਂ ਵਿਚ ਫੌਜ ਦੀ ਮੌਜੂਦਗੀ ਪਹਿਲਾਂ ਹੀ ਘੱਟ ਹੋ ਗਈ ਸੀ। ਹੁਣ CRPF ਇਨ੍ਹਾਂ ਟਿਕਾਣਿਆਂ ਨੂੰ ਸੰਭਾਲੇਗੀ, ਜਿਸ ਨਾਲ ਫੌਜ ਅਤੇ ਪੈਰਾਮਿਲਟਰੀ ਫੋਰਸ ਵਿਚਾਲੇ ਬਿਹਤਰ ਤਾਲਮੇਲ ਬਣ ਸਕੇਗਾ। ਫੌਜ ਦੀਆਂ ਪੈਦਲ ਟੁਕੜੀਆਂ ਨੂੰ ਨਿਯਮਤ ਅੱਤਵਾਦ ਵਿਰੋਧੀ ਡਿਊਟੀ ਤੋਂ ਹਟਾ ਕੇ ਐੱਲ. ਓ. ਸੀ. ਅਤੇ ਅੰਤਰਰਾਸ਼ਟਰੀ ਸਰਹੱਦ ’ਤੇ ਤਾਇਨਾਤ ਕੀਤਾ ਜਾ ਸਕੇਗਾ। ਇਸ ਨਾਲ ਫੌਜ ਸਰਹੱਦੀ ਸੁਰੱਖਿਆ ’ਤੇ ਧਿਆਨ ਦੇ ਸਕੇਗੀ, ਜਦਕਿ ਜੰਮੂ ਦੇ ਅੰਦਰੂਨੀ ਇਲਾਕਿਆਂ ਵਿਚ ਮੁਹਿੰਮ CRPF ਸੰਭਾਲੇਗੀ।
ਇਹ ਵੀ ਪੜ੍ਹੋ : ਗਜ਼ਬ ਕਾਰਨਾਮਾ! ਕੋਟਾ ’ਚ ਭਗਵਾਨ ਹਨੂਮਾਨ ਜੀ ਦੀ ਬਣੀ ਵੋਟ, ਵੋਟਰ ਲਿਸਟ ’ਚ ਲੱਗੀ ਫੋਟੋ
ਜੰਗਲਾਂ ’ਚ ਅੱਤਵਾਦੀਆਂ ਖ਼ਿਲਾਫ ਮੁਹਿੰਮ ਚਲਾਏਗੀ ਸੀ. ਆਰ. ਪੀ. ਐੱਫ.
ਅਧਿਕਾਰੀਆਂ ਦੇ ਮੁਤਾਬਕ 2020 ਵਿਚ ਫੌਜ ਦੇ ਸਰਹੱਦ ਵੱਲ ਜਾਣ ਨਾਲ ਜੰਮੂ ਖੇਤਰ ਵਿਚ ਬਣੇ ਖਾਲੀਪਨ ਨੂੰ CRPF ਦੀ ਤਾਇਨਾਤੀ ਨਾਲ ਭਰਨ ਦਾ ਫੈਸਲਾ ਹੋਇਆ ਸੀ। ਇਸੇ ਯੋਜਨਾ ਦੇ ਤਹਿਤ ਹੁਣ ਊਧਮਪੁਰ ਅਤੇ ਕਠੂਆ ਦੇ 21 ਕੈਂਪਾਂ ਵਿਚ CRPF ਦੀ ਤਾਇਨਾਤੀ ਦੀ ਤਿਆਰੀ ਹੈ। ਇਨ੍ਹਾਂ ਇਲਾਕਿਆਂ ਦੇ ਜੰਗਲਾਂ ਅਤੇ ਮੁਸ਼ਕਲ ਰਸਤਿਆਂ ਵਿਚ ਅੱਤਵਾਦੀਆਂ ਦੀ ਆਵਾਜਾਈ ਅਤੇ ਲੁਕਣ ਦੇ ਟਿਕਾਣੇ ਸਾਹਮਣੇ ਆਏ ਹਨ। CRPF ਦੀਆਂ ਕੰਪਨੀਆਂ ਅਤੇ ਕੋਬਰਾ ਦੀਆਂ ਟੀਮਾਂ ਇੱਥੇ ਅੱਤਵਾਦ ਵਿਰੋਧੀ ਮੁਹਿੰਮ ਚਲਾਉਣਗੀਆਂ। ਕੋਬਰਾ CRPF ਦੀ ਵਿਸ਼ੇਸ਼ ਜੰਗਲ ਜੰਗ ਇਕਾਈ ਹੈ। ਪ੍ਰਸਤਾਵ ਲਾਗੂ ਹੋਣ ’ਤੇ ਫੌਜ ਅਤੇ CRPF ਦੀਆਂ ਜ਼ਿੰਮੇਵਾਰੀਆਂ ਜ਼ਿਆਦਾ ਸਪੱਸ਼ਟ ਹੋਣਗੀਆਂ। CRPF ਜੰਮੂ ਦੇ ਅੰਦਰੂਨੀ ਇਲਾਕਿਆਂ ਵਿਚ ਅੱਤਵਾਦ ਵਿਰੋਧੀ ਮੁਹਿੰਮ ਚਲਾਏਗੀ, ਜਦਕਿ ਫੌਜ ਸਰਹੱਦੀ ਸੁਰੱਖਿਆ ਮਜ਼ਬੂਤ ਕਰੇਗੀ।
ਇਹ ਵੀ ਪੜ੍ਹੋ : 7 ਤੋਂ 12 ਸਤੰਬਰ ਤੱਕ ਪਵੇਗਾ ਭਾਰੀ ਮੀਂਹ! IMD ਨੇ ਹਨ੍ਹੇਰੀ-ਝੱਖੜ ਨੂੰ ਲੈ ਕੇ ਕਰ 'ਤੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
