ਰੈਸਟੋਰੈਂਟ ਓਪਰੇਟਰ ਨੂੰ ਭੋਜਨ ਦਾ ਬਿਲ ਮੰਗਣਾ ਪਿਆ ਮਹਿੰਗਾ, ਹੋਇਆ ਹਮਲਾ

Sunday, Feb 25, 2018 - 04:01 PM (IST)

ਫਰੀਦਾਬਾਦ — ਭੂਪਾਨੀ ਥਾਣਾ ਖੇਤਰ ਦੇ ਪਿੰਡ ਭਤੌਲਾ ਸਥਿਤ ਚੌਧਰੀ ਫੈਮਲੀ ਰੈਸਟੋਰੈਂਟ ਦੇ ਓਪਰੇਟਰ ਨੇ ਜਦੋਂ  ਗ੍ਰਾਹਕ ਤੋਂ ਰੋਟੀ ਖਾਣ ਤੋਂ ਬਾਅਦ 900 ਰੁਪਏ ਦਾ ਬਿਲ ਮੰਗਿਆ ਤਾਂ ਬਦਮਾਸ਼ਾਂ ਨੇ ਸੋਟੀਆਂ-ਡੰਡਿਆਂ ਅਤੇ ਚਾਕੂ ਨਾਲ ਅੰਨ੍ਹੇਵਾਹ ਹਮਲਾ ਕਰ ਦਿੱਤਾ। ਇਸ ਹਮਲੇ 'ਚ ਰੈਸਟੋਰੈਂਟ ਦੇ ਤਿੰਨ ਲੋਕ ਜ਼ਖਮੀ ਹੋ ਗਏ। ਥਾਣਾ ਭੂਪਾਨੀ ਦੇ ਐੱਸ.ਐੱਚ.ਓ. ਵਿਨੋਦ ਕੁਮਾਰ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਨੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari
ਚੌਧਰੀ ਫੈਮਿਲੀ ਰੈਸਟੋਰੈਂਟ ਦੇ ਓਪਰੇਟਰ ਸੁਖਬੀਰ ਚੰਦੀਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਰੈਸਟੋਰੈਂਟ 'ਤੇ ਦੋ ਦਿਨ ਪਹਿਲਾਂ 22 ਫਰਵਰੀ ਦੀ ਰਾਤ ਨੂੰ ਤਕਰੀਬਨ 9 ਵਜੇ ਪਿੰਡ ਖੇੜੀਕਲਾ ਦੇ ਨਿਵਾਸੀ ਪ੍ਰਵੀਨ, ਅਸ਼ੋਕ, ਮਨੀਸ਼, ਅੰਕਿਤ ਅਤੇ ਮੋਹਿਤ ਆਏ ਅਤੇ ਆਪਣੇ ਮਨ-ਪਸੰਦ ਦਾ ਭੋਜਨ ਖਾ ਲਿਆ, ਜਿਸਦਾ ਬਿਲ ਬਣਿਆ 900 ਰੁਪਏ। ਭੋਜਨ ਖਵਾਉਣ ਤੋਂ ਬਾਅਦ ਜਦੋਂ ਓਪਰੇਟਰ ਨੇ ਗ੍ਰਾਹਕਾਂ ਤੋਂ ਪੈਸੇ ਮੰਗੇ ਤਾਂ ਉਨ੍ਹਾਂ ਨੇ ਪੈਸੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਰੋਅਬ ਦਿਖਾਉਣ ਲੱਗੇ। 

PunjabKesari
ਇਸ ਦੌਰਾਨ ਰੈਸਟੋਰੈਂਟ ਓਪਰੇਟਰ ਅਤੇ ਬਦਮਾਸ਼ਾਂ ਦੀ ਆਪਸ 'ਚ ਬਹਿਸ ਹੋ ਗਈ ਜਿਸ ਤੋਂ ਬਾਅਦ ਉਹ ਲੋਕ ਚਲੇ ਗਏ। ਇਸ ਤੋਂ ਬਾਅਦ ਅਚਾਨਕ 8 ਲੋਕ ਆਪਣੇ-ਆਪਣੇ ਹੱਥਾਂ 'ਚ ਸੋਟੀਆਂ,ਸਰੀਆ,ਚਾਕੂ ਅਤੇ ਡੰਡੇ ਲੈ ਕੇ ਦੌੜਦੇ ਹੋਏ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਰੈਸਟੋਰੈਂਟ ਦੇ ਕਰਮਚਾਰੀਆਂ 'ਤੇ ਅੰਨ੍ਹੇਵਾਹ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਰੈਸਟੋਰੈਂਟ ਦੇ ਉੱਪਰ ਬੈਠੇ ਬਾਕੀ ਦੇ ਕਰਮਚਾਰੀਆਂ ਨੂੰ ਹਮਲੇ ਦੀ ਜਾਣਕਾਰੀ ਹੋਈ ਤਾਂ ਉਨ੍ਹਾਂ ਨੇ ਵੀ ਥੱਲ੍ਹੇ ਆ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ਾਂ ਨੇ ਉਨ੍ਹਾਂ ਨੂੰ ਵੀ ਕੁੱਟ ਦਿੱਤਾ। ਇਸ ਹਮਲੇ ਦੌਰਾਨ ਰੈਸਟੋਰੈਂਟ 'ਚ ਮੌਜੂਦ ਲੋਕਾਂ ਅਤੇ ਕਰਮਚਾਰੀਆਂ ਦੀ ਸਹਾਇਤਾ ਨਾਲ ਇਕ ਬਦਮਾਸ਼ ਨੂੰ ਕਾਬੂ ਕਰ ਲਿਆ ਗਿਆ, ਜਿਸ ਨੂੰ ਬਾਅਦ 'ਚ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਪੁਲਸ ਦੀ ਪੀ.ਸੀ.ਆਰ ਮੌਕੇ 'ਤੇ ਪਹੁੰਚ  ਗਈ । 
ਇਸ ਸੰਬੰਧ 'ਚ ਥਾਣਾ ਭੂਪਾਨੀ ਦੇ ਐੱਸ.ਐੱਚ.ਓ. ਵਿਨੋਦ ਕੁਮਾਰ ਨਾਲ ਜਦੋਂ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਸਾਰੇ ਦੋਸ਼ੀਆਂ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 148,149,323,506,34 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News