ਦੇਸ਼ ''ਚ ਪਹਿਲੀ ਵਾਰ ਗਲੋਬਲ ਸਟੱਡੀਜ਼ ਦੀ ਹੋਵੇਗੀ ਪੜ੍ਹਾਈ
Sunday, Jun 11, 2017 - 02:19 AM (IST)

ਨਵੀਂ ਦਿੱਲੀ—ਭੂ-ਮੰਡਲੀਕਰਨ ਪਿੱਛੋਂ ਸਮੁੱਚੀ ਦੁਨੀਆ ਵਿਚ ਹੋਈ ਤਬਦੀਲੀ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਦੇਸ਼ ਵਿਚ ਪਹਿਲੀ ਵਾਰ ਗਲੋਬਲ ਸਟੱਡੀਜ਼ ਦੀ ਪੜ੍ਹਾਈ ਦਿੱਲੀ ਦੀ ਅੰਬੇਡਕਰ ਯੂਨੀਵਰਸਿਟੀ ਵਿਚ ਸ਼ੁਰੂ ਹੋਵੇਗੀ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸ਼ਿਆਮ ਮੈਨਨ ਨੇ ਸ਼ਨੀਵਾਰ ਦੱਸਿਆ ਕਿ ਇਸ ਵਿੱਦਿਆਕ ਸੈਸ਼ਨ ਤੋਂ 4 ਨਵੇਂ ਵਿਸ਼ਿਆਂ 'ਚ ਐੱਮ. ਏ. ਦੀ ਪੜ੍ਹਾਈ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿਚ ਇਕ ਵਿਸ਼ਾ ਗਲੋਬਲ ਸਟੱਡੀਜ਼ ਦਾ ਵੀ ਹੋਵੇਗਾ।