ਸੁਰੱਖਿਆ ਕਾਰਣਾਂ ਕਰ ਕੇ 45 ਫੀਸਦੀ ਮਹਿਲਾਵਾਂ ਘਰ ’ਚ ਹੀ ਪੀਂਦੀਆਂ ਹਨ ਸ਼ਰਾਬ
Friday, Nov 29, 2019 - 12:46 AM (IST)

ਮੁੰਬਈ — ਸੁਰੱਖਿਆ ਬਾਰੇ ਚਿੰਤਾ ਦਾ ਇਕ ਪ੍ਰਮੁੱਖ ਕਾਰਣ ਹੋਣ ਕਾਰਣ ਮਹਿਲਾ ਉਪਭੋਗਤਾ ਸ਼ਰਾਬ ਪੀਣ ਲਈ ਸਮਾਜਿਕ ਤੌਰ 'ਤੇ ਮਾਨਤਾ ਪ੍ਰਾਪਤ ਸਥਾਨਾਂ 'ਤੇ ਨਹੀਂ ਜਾਂਦੀਆਂ ਹਨ। ਇਕ ਅਧਿਐਨ ਅਨੁਸਾਰ 45 ਫੀਸਦੀ ਮਹਿਲਾ ਉਪਭੋਗਤਾ ਘਰ 'ਚ ਹੀ ਸ਼ਰਾਬ ਪੀਂਦੀਆਂ ਹਨ। ਉਪਭੋਗਤਾ ਵਿਵਹਾਰ ਅਤੇ ਜ਼ਿੰਮੇਵਾਰੀ ਨਾਲ ਸ਼ਰਾਬ ਦੇ ਸੇਵਨ 'ਤੇ ਇਕ ਅਧਿਐਨ ਕੀਤਾ ਗਿਆ, ਜਿਸ ਵਿਚ 7 ਰਾਜਾਂ ਤੋਂ 3000 ਨਮੂਨੇ ਇਕੱਠੇ ਕਰ ਕੇ ਵਿਸ਼ਲੇਸ਼ਣ ਕਰਨ 'ਤੇ ਪਤਾ ਲੱਗਾ ਕਿ ਮਹਿਲਾਵਾਂ ਦੁਕਾਨਾਂ ਅਤੇ ਬਾਰ ਵਿਚ ਅਸੁਰੱਖਿਅਤ ਮਾਹੌਲ ਦੀ ਵਜ੍ਹਾ ਨਾਲ ਸ਼ਰਾਬ ਪੀਣਾ ਪਸੰਦ ਨਹੀਂ ਕਰਦੀਆਂ ਹਨ। ਮਾਰਕੀਟ ਦੇ ਅਨੁਸਾਰ ਜਿਥੇ ਮਹਿਲਾ ਉਪਭੋਗਤਾਵਾਂ ਦਾ ਵਧਦਾ ਹੋਇਆ ਆਧਾਰ ਹੈ, ਖਰਾਬ ਮਾਹੌਲ ਤੇ ਅਸੁਰੱਖਿਅਤ ਮਾਹੌਲ ਕਾਰਣ ਆਫ-ਪ੍ਰਿਮਾਈਸਸ ਸਟੋਰ ਤੋਂ ਖਰੀਦਦਾਰੀ ਕਰਨਾ ਚੰਗਾ ਨਹੀਂ ਸਮਝਦੀਆਂ।