ਜੰਮੂ-ਕਸ਼ਮੀਰ:ਥੀਏਟਰਾਂ ''ਚੋਂ ਹੀ ਲੈਣਾ ਪਵੇਗਾ ਖਾਣੇ ਦਾ ਸਾਮਾਨ

08/11/2018 4:34:22 PM

ਜੰਮੂ— ਥੀਏਟਰਾਂ 'ਚ ਬਾਹਰ ਦਾ ਖਾਣਾ ਲੈ ਜਾਣ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਆਦੇਸ਼ 'ਤੇ ਰੋਕ ਲਗਾ ਦਿੱਤੀ ਹੈ। ਮਾਣਯੋਗ ਅਦਾਲਤ ਨੇ ਕਿਹਾ ਕਿ ਦਰਸ਼ਕ ਥੀਏਟਰਾਂ 'ਚ ਬਾਹਰ ਦਾ ਖਾਣਾ ਨਹੀਂ ਲਿਜਾ ਸਕਦੇ। ਇਸ ਹਵਾਲੇ 'ਤੇ ਮਲਟੀਪਲੈਕਸ ਐਸੋਸਿਏਸ਼ਨ ਨੇ ਪਟੀਸ਼ਨ ਦਾਇਰ ਕੀਤੀ ਸੀ ਅਤੇ ਜੰਮੂ-ਕਸ਼ਮੀਰ ਹਾਈ ਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ 'ਚ ਚੋਣੌਤੀ ਦਿੱਤੀ ਸੀ।
 

ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਮਹਾਰਾਸ਼ਟਰ ਸਰਕਾਰ ਨੇ ਵੀ ਇਸ ਨੂੰ ਸੁਰੱਖਿਆ ਕਾਰਨਾਂ ਨਾਲ ਚਿੰਤਾ ਦਾ ਵਿਸ਼ਾ ਦੱਸਿਆ ਸੀ। ਹਾਈ ਕੋਰਟ 'ਚ ਸਰਕਾਰ ਨੇ ਕਿਹਾ ਸੀ ਕਿ ਏਅਰਪੋਰਟ 'ਤੇ ਸੁਰੱਖਿਆ ਦੇ ਕੜੇ ਪ੍ਰਬੰਧ ਹੁੰਦੇ ਹਨ ਪਰ ਮੁੰਬਈ ਥੀਏਟਰਾਂ 'ਚ ਅਜਿਹਾ ਨਹੀਂ ਹੈ ਅਤੇ ਅਜਿਹੇ 'ਚ ਬਾਹਰ ਦਾ ਖਾਣਾ ਲੈ ਜਾਣਾ ਅਸੁਰੱਖਿਅਤ ਹੋ ਸਕਦਾ ਹੈ।


Related News