ਛੇਤੀ ਇੱਕ ਹੋਰ ਪ੍ਰੋਤਸਾਹਨ ਪੈਕੇਜ ਦਾ ਐਲਾਨ ਕਰ ਸਕਦੀ ਹਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ

Tuesday, Nov 03, 2020 - 07:31 PM (IST)

ਛੇਤੀ ਇੱਕ ਹੋਰ ਪ੍ਰੋਤਸਾਹਨ ਪੈਕੇਜ ਦਾ ਐਲਾਨ ਕਰ ਸਕਦੀ ਹਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਮੋਦੀ ਸਰਕਾਰ ਨੇ ਮਾਰਚ ਦੇ ਅੰਤ 'ਚ ਦੇਸ਼ ਵਿਆਪੀ ਲਾਕਡਾਊਨ ਦਾ ਐਲਾਨ ਕਰ ਦਿੱਤਾ ਸੀ, ਜੋ 31 ਮਈ ਤੱਕ ਲਾਗੂ ਰਿਹਾ। ਇਸ ਤੋਂ ਬਾਅਦ ਜੂਨ ਤੋਂ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋਈ। ਇਸ ਲਾਕਡਾਊਨ ਨੇ ਭਾਰਤੀ ਆਰਥਿਕਤਾ ਦੀ ਕਮਰ ਤੋੜ ਕੇ ਰੱਖ ਦਿੱਤੀ ਅਤੇ MSME ਸਮੇਤ ਸਾਰੇ ਸੈਕਟਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਇਸ ਲਾਕਡਾਊਨ ਨਾਲ ਅਰਬਾਂ ਦਾ ਨੁਕਸਾਨ ਹੋਇਆ, ਨਾਲ ਹੀ ਕਰੋੜਾਂ ਲੋਕ ਬੇਰੁਜ਼ਗਾਰ ਵੀ ਹੋ ਗਏ। ਇਸ ਤੋਂ ਬਾਅਦ ਮਈ 'ਚ ਮੋਦੀ ਸਰਕਾਰ ਨੇ 20 ਲੱਖ ਕਰੋੜ ਦੇ ਪ੍ਰੋਤਸਾਹਨ ਪੈਕੇਜ ਦਾ ਐਲਾਨ ਕੀਤਾ ਸੀ। ਹੁਣ ਛੇਤੀ ਹੀ ਵਿੱਤ ਮੰਤਰੀ ਦੂਜੇ ਪ੍ਰੋਤਸਾਹਨ ਪੈਕੇਜ ਦਾ ਐਲਾਨ ਕਰ ਸਕਦੀ ਹਨ।

DEA ਸਕੱਤਰ ਮੁਤਾਬਕ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਛੇਤੀ ਹੀ ਦੂਜੇ ਪ੍ਰੋਤਸਾਹਨ ਪੈਕੇਜ ਦਾ ਐਲਾਨ ਕਰ ਸਕਦੀ ਹਨ। ਇਸ ਦੇ ਲਈ ਵਿੱਤ ਮੰਤਰਾਲਾ ਨੇ ਉਦਯੋਗ ਜਗਤ ਤੋਂ ਅਰਜ਼ੀ ਅਤੇ ਸੁਝਾਅ ਮੰਗੇ ਹਨ। ਇਨ੍ਹਾਂ ਸੁਝਾਵਾਂ ਦੇ ਆਧਾਰ 'ਤੇ ਰਾਹਤ ਪੈਕੇਜ ਦੀ ਰੂਪ ਰੇਖਾ ਤਿਆਰ ਹੋਵੇਗੀ। ਇਸ 'ਚ ਸਵੈ-ਨਿਰਭਰ ਭਾਰਤ ਨਾਲ ਜੁੜੇ ਐਲਾਨ ਵੀ ਹੋ ਸਕਦੇ ਹਨ। ਇਸ ਤੋਂ ਪਹਿਲਾਂ ਅਕਤੂਬਰ 'ਚ ਇੱਕ ਕਾਨਫਰੰਸ ਦੌਰਾਨ ਖੁਦ ਵਿੱਤ ਮੰਤਰੀ  ਨਿਰਮਲਾ ਸੀਤਾਰਮਣ ਨੇ ਨਵੇਂ ਪੈਕੇਜ ਦੇ ਸੰਕੇਤ ਦਿੱਤੇ ਸਨ।

ਐਤਵਾਰ ਨੂੰ ਵਿੱਤ ਸਕੱਤਰ ਅਜੈ ਭੂਸ਼ਣ ਪੰਡਿਤ ਨੇ ਕਿਹਾ ਸੀ ਕਿ ਸਰਕਾਰ ਦਾ ਇਰਾਦਾ ਇੱਕ ਹੋਰ ਪ੍ਰੋਤਸਾਹਨ ਪੈਕੇਜ ਲਿਆਉਣ ਦਾ ਹੈ। ਇਹ ਪੈਕੇਜ ਲੋਕਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਰਹੇਗਾ। ਜਿਸ ਦੇ ਲਈ ਉਦਯੋਗ ਸੰਸਥਾਵਾਂ, ਵਪਾਰਕ ਸੰਗਠਨਾਂ ਅਤੇ ਵੱਖ-ਵੱਖ ਮੰਤਰਾਲਿਆਂ ਤੋਂ ਸੁਝਾਅ ਲਏ ਜਾ ਰਹੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਸੀ ਕਿ ਇਸ ਪੈਕੇਜ ਦਾ ਐਲਾਨ ਕਦੋਂ ਹੋਵੇਗਾ, ਇਸ ਦੀ ਕੋਈ ਸਮਾਂ-ਸੀਮਾ ਨਹੀਂ ਦੱਸੀ ਜਾ ਸਕਦੀ ਹੈ।


author

Inder Prajapati

Content Editor

Related News