ਵਿੱਤ ਮੰਤਰੀ ਸੀਤਾਰਮਨ ਨੇ ਆਮ ਬਜਟ ਦੀ ਇੱਕ ਕਾਪੀ ਰਾਜ ਸਭਾ ''ਚ ਰੱਖੀ
Saturday, Feb 01, 2025 - 02:00 PM (IST)
ਨਵੀਂ ਦਿੱਲੀ — ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਲੋਕ ਸਭਾ 'ਚ ਵਿੱਤੀ ਸਾਲ 2025-26 ਦਾ ਆਮ ਬਜਟ ਪੇਸ਼ ਕਰਨ ਤੋਂ ਬਾਅਦ ਇਸ ਦੀਆਂ ਅੰਗਰੇਜ਼ੀ ਅਤੇ ਹਿੰਦੀ ਕਾਪੀਆਂ ਰਾਜ ਸਭਾ 'ਚ ਰੱਖ ਦਿੱਤੀਆਂ। ਲੋਕ ਸਭਾ 'ਚ ਬਜਟ ਪੇਸ਼ ਹੋਣ ਤੋਂ ਇਕ ਘੰਟੇ ਬਾਅਦ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਈ। ਚੇਅਰਮੈਨ ਜਗਦੀਪ ਧਨਖੜ ਦੀ ਗੈਰ-ਹਾਜ਼ਰੀ ਵਿੱਚ ਉਪ ਚੇਅਰਮੈਨ ਹਰੀਵੰਸ਼ ਨੇ ਕਾਰਵਾਈ ਚਲਾਈ। ਵਿਰੋਧੀ ਮੈਂਬਰਾਂ ਦੇ ਰੌਲੇ-ਰੱਪੇ ਦੌਰਾਨ ਸ੍ਰੀਮਤੀ ਸੀਤਾਰਮਨ ਨੇ ਬਜਟ ਅਤੇ ਵਿੱਤੀ ਨੀਤੀ ਬਿਆਨ ਦੀ ਕਾਪੀ ਸਦਨ ਵਿੱਚ ਰੱਖੀ।
ਇਸ ਤੋਂ ਪਹਿਲਾਂ, ਸਦਨ ਦੀ ਤਰਫੋਂ ਸ਼੍ਰੀ ਹਰਿਵੰਸ਼ ਨੇ ਸਦਨ ਦੇ ਮੈਂਬਰਾਂ ਵੀ ਵਿਜੇੇਂਦਰ ਪ੍ਰਸਾਦ, ਅਜੀਤ ਕੁਮਾਰ ਭੂਈਆਂ, ਪਰਿਮਲ ਨਾਥਵਾਨੀ ਅਤੇ ਸੰਤ ਬਲਬੀਰ ਸਿੰਘ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਬਜਟ ਦੀ ਕਾਪੀ ਸਦਨ ਵਿੱਚ ਰੱਖਣ ਤੋਂ ਬਾਅਦ ਉਪ ਚੇਅਰਮੈਨ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ।