ਆਟਾ ਚੱਕੀ 'ਚ ਭਿਆਨਕ ਵਿਸਫੋਟ ਨਾਲ 3 ਲੋਕਾਂ ਦੀ ਮੌਤ
Thursday, Jul 12, 2018 - 11:34 AM (IST)

ਏਟਾ— ਉਤਰ ਪ੍ਰਦੇਸ਼ 'ਚ ਏਟਾ ਜ਼ਿਲੇ ਦੇ ਨਿਧੌਲੀਕਲਾਂ ਖੇਤਰ ਦੀ ਆਟਾ ਚੱਕੀ 'ਚ ਜ਼ਬਰਦਸਤ ਵਿਸਫੋਟ ਹੋ ਗਿਆ। ਇਸ ਹਾਦਸੇ 'ਚ ਚੱਕੀ ਨੇੜੇ ਖੜ੍ਹੇ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ 6 ਲੋਕ ਗੰਭੀਰ ਜ਼ਖਮੀ ਹੋ ਗਏ।
ਪੁਲਸ ਸੂਤਰਾਂ ਮੁਤਾਬਕ ਨਿਧੌਲੀਕਲਾਂ ਇਲਾਕੇ ਦੇ ਝਿਨਵਾਰ ਪਿੰਡ 'ਚ ਮਾਜਿਦ ਅਲੀ ਟਰੈਕਟਰ ਦੀ ਚੱਕੀ ਨਾਲ ਆਟਾ ਪੀਸਣ ਦਾ ਕੰਮ ਕਰ ਰਿਹਾ ਸੀ। ਉਦੋਂ ਅਚਾਨਕ ਚੱਕੀ ਦੇ ਫਟਣ ਨਾਲ ਨੇੜੇ ਖੜ੍ਹੇ ਇਕ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ ਜਦਕਿ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੇ ਬਾਅਦ ਚੱਕੀ ਦਾ ਮਾਲਕ ਅਲੀ ਫਰਾਰ ਹੋ ਗਿਆ। ਪੁਲਸ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।
Three dead, more than six injured after a blast in a flour mill in Etah pic.twitter.com/gpMKAHGcA3
— ANI UP (@ANINewsUP) July 12, 2018