ਫ਼ੌਜ ਨੇ ਹੜ੍ਹ ''ਚ ਫਸੇ 56 ਲੋਕਾਂ ਨੂੰ ਬਚਾਇਆ, ਹੈਲੀਕਾਪਟਰ ਤੋਂ ਹੋਇਆ ਰੈਸਕਿਊ

08/30/2020 1:57:39 PM

ਸੀਹੋਰ— ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ ਦੇ ਬੁਧਨੀ ਦੇ ਸੋਮਲਵਾੜਾ 'ਚ ਹੜ੍ਹ ਵਿਚ ਫਸੇ ਲੱਗਭਗ 56 ਲੋਕਾਂ ਨੂੰ ਫ਼ੌਜ ਦੇ ਹੈਲੀਕਾਪਟਰ ਤੋਂ ਰੈਸਕਿਊ ਕਰ ਕੇ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਗਿਆ। ਅਧਿਕਾਰਤ ਜਾਣਕਾਰੀ ਮੁਤਾਬਕ ਸੋਮਲਵਾੜਾ 'ਚ ਹੜ੍ਹ 'ਚ ਫਸੇ ਲੱਗਭਗ 56 ਲੋਕਾਂ ਨੂੰ ਫ਼ੌਜ ਦੇ ਹੈਲੀਕਾਪਟਰ ਵਲੋਂ ਰੈਸਕਿਊ ਕਰ ਕੇ ਸ਼ਾਹਗੰਜ ਮੰਡੀ 'ਚ ਬਣੇ ਰੈਸਕਿਊ ਸੈਂਟਰ 'ਚ ਸੁਰੱਖਿਅਤ ਪਹੁੰਚਾਇਆ ਗਿਆ। ਮੌਕੇ 'ਤੇ ਸੰਸਦ ਮੈਂਬਰ ਰਮਾਕਾਂਤ ਭਾਰਗਵ, ਕਲੈਕਟਰ ਅਜੇ ਗੁਪਤਾ, ਪੁਲਸ ਇੰਸਪੈਕਟਰ ਸਮਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਕਲੈਕਟਰ ਗੁਪਤਾ ਨੇ ਦੱਸਿਆ ਕਿ ਬੁਧਨੀ ਦੇ ਸੋਮਲਵਾੜਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਫ਼ੌਜ ਵਲੋਂ ਰਾਹਤ ਅਤੇ ਬਚਾਅ ਕੰਮ ਚਲਾਇਆ ਗਿਆ। ਏਅਰਫੋਰਸ ਦੇ ਹੈਲੀਕਾਪਟਰ ਤੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। 


ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਵਿਚ ਭਾਰੀ ਮੀਂਹ ਕਾਰਨ ਪਿੰਡ ਟਾਪੂ ਵਿਚ ਤਬਦੀਲ ਹੋ ਗਏ ਹਨ, ਜ਼ਿਲ੍ਹੇ ਦੇ ਸੋਮਲਵਾੜਾ 'ਚ ਨਰਮਦਾ ਦਾ ਪਾਣੀ ਦਾਖ਼ਲ ਹੋ ਜਾਣ ਕਾਰਨ ਪਿੰਡ ਵਾਸੀ ਫਸ ਗਏ ਸਨ। ਜਿਨ੍ਹਾਂ ਨੂੰ ਅੱਜ ਸਵੇਰੇ ਫ਼ੌਜ ਦੇ ਹੈਲੀਕਾਪਟਰ ਤੋਂ ਰੈਸਕਿਊ ਆਪਰੇਸ਼ਨ ਚਲਾ ਕੇ ਦੋ ਵਾਰ 28-28 ਲੋਕਾਂ ਨੂੰ ਬਾਹਰ ਕੱਢਿਆ ਗਿਆ। ਮੌਕੇ 'ਤੇ ਪੁਲਸ ਇੰਸਪੈਕਟਰ ਐੱਸ. ਐੱਸ. ਚੌਹਾਨ ਨੇ ਫੋਨ 'ਤੇ ਚਰਚਾ ਕਰਦੇ ਹੋਏ ਦੱਸਿਆ ਕਿ ਪਿੰਡ ਸੋਮਲਵਾੜਾ ਤੋਂ 28-28 ਕਰ ਕੇ ਦੋ ਵਾਰ ਫ਼ੌਜ ਦੀ ਮਦਦ ਨਾਲ ਹੈਲੀਕਾਪਟਰ ਤੋਂ 56 ਲੋਕਾਂ ਨੂੰ ਕੱਢਿਆ ਗਿਆ। ਸਾਰੇ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ 'ਤੇ ਪਹੁੰਚਾਇਆ ਗਿਆ। ਦੱਸ ਦੇਈਏ ਕਿ ਮੱਧ ਪ੍ਰਦੇਸ਼ ਵਿਚ ਹੜ੍ਹ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਲਗਾਤਾਰ ਅਧਿਕਾਰੀਆਂ ਨਾਲ ਇਸ 'ਤੇ ਨਜ਼ਰ ਰੱਖ ਰਹੇ ਹਨ।

 


Tanu

Content Editor

Related News