ਹੜ੍ਹ ਰਾਹਤ ਰਾਸ਼ੀ ''ਚ ਢਾਈ ਕਰੋੜ ਦਾ ਘਪਲਾ ਕਰਨ ਦੇ ਦੋਸ਼ ''ਚ ਮਹਿਲਾ ਤਹਿਸੀਲਦਾਰ ਗ੍ਰਿਫ਼ਤਾਰ
Saturday, Mar 28, 2026 - 01:29 PM (IST)
ਮੁਰੈਨਾ- ਮੱਧ ਪ੍ਰਦੇਸ਼ ਦੇ ਚੰਬਲ ਡਿਵੀਜ਼ਨ ਦੇ ਸ਼ਿਓਪੁਰ ਜ਼ਿਲ੍ਹੇ 'ਚ ਸਾਲ 2021 ਦੀ ਹੜ੍ਹ ਰਾਹਤ ਰਾਸ਼ੀ 'ਚ ਕਰੀਬ ਢਾਈ ਕਰੋੜ ਰੁਪਏ ਦੇ ਘਪਲੇ ਦੇ ਮੁੱਖ ਦੋਸ਼ੀ ਮਹਿਲਾ ਤਹਿਸੀਲਦਾਰ ਅਮਿਤਾ ਸਿੰਘ ਤੋਮਰ ਨੂੰ ਪੁਲਸ ਨੇ ਗਵਾਲੀਅਰ ਸਥਿਤ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਸ ਅਨੁਸਾਰ ਬੜੌਦਾ ਤਹਿਸੀਲ 'ਚ ਹੜ੍ਹ ਪੀੜਤਾਂ ਦੇ ਨਾਂ 'ਤੇ ਫਰਜ਼ੀਵਾੜਾ ਕਰ ਕੇ ਅਯੋਗ ਅਤੇ ਕਾਲਪਨਿਕ ਵਿਅਕਤੀਆਂ ਦੇ ਨਾਂ ਤੋਂ ਮੁਆਵਜ਼ਾ ਰਾਸ਼ੀ ਕੱਢੀ ਗਈ ਸੀ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ ਪਹੁੰਚਿਆ। ਆਡਿਟ ਜਾਂਚ 'ਚ ਇਸ ਗੜਬੜੀ ਦਾ ਖੁਲਾਸਾ ਹੋਇਆ ਸੀ।
ਇਸ ਮਾਮਲੇ 'ਚ ਬੜੌਦਾ ਥਾਣੇ 'ਚ ਅਪਰਾਧ ਨੰਬਰ 439/23 ਦੇ ਅਧੀਨ ਭਾਰਤੀ ਦੰਡ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਨਾਲ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਦੌਰਾਨ ਪੂਰੇ ਸਬੂਤ ਮਿਲਣ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਦੱਸਿਆ ਗਿਆ ਹੈ ਕਿ ਅਮਿਤ ਸਿੰਘ ਤੋਮਰ ਨੂੰ ਇਕ ਦਿਨ ਪਹਿਲਾਂ ਹੀ ਵਿਜੇਪੁਰ ਤਹਿਸੀਲਦਾਰ ਅਹੁਦੇ ਤੋਂ ਹਟਾਇਆ ਗਿਆ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਨੂੰ ਸ਼ਿਓਪੁਰ ਲਿਆ ਕੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਪੁਲਸ ਸੁਪਰਡੈਂਟ ਸੁਧੀਰ ਕੁਮਾਰ ਅਗਰਵਾਲ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ ਹੋਏ ਸੰਕੇਤ ਦਿੱਤੇ ਹਨ ਕਿ ਮਾਮਲੇ 'ਚ ਹੋਰ ਲੋਕਾਂ ਦੀ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗੇ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
