ਮੀਨ ਰਾਸ਼ੀ ਵਾਲਿਆਂ ਦਾ ਸਿਤਾਰਾ ਕੰਮਕਾਜੀ ਤੌਰ ''ਤੇ ਲਾਭ ਦੇਣ ਵਾਲਾ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ

Saturday, Jun 06, 2026 - 05:12 AM (IST)

ਮੀਨ ਰਾਸ਼ੀ ਵਾਲਿਆਂ ਦਾ ਸਿਤਾਰਾ ਕੰਮਕਾਜੀ ਤੌਰ ''ਤੇ ਲਾਭ ਦੇਣ ਵਾਲਾ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ

ਮੇਖ : ਸ਼ਾਮ ਤੱਕ ਸਿਤਾਰਾ ਸਫ਼ਲਤਾ ਅਤੇ ਇੱਜ਼ਤਮਾਣ ਦੇਣ ਵਾਲਾ, ਸਫ਼ਰ ਲਈ ਵੀ ਮਨ ਰਾਜ਼ੀ ਰਹੇਗਾ, ਫ਼ਿਰ ਬਾਅਦ ’ਚ ਸਮਾਂ ਬਿਹਤਰ ਰਹੇਗਾ।
ਬ੍ਰਿਖ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ।
ਮਿਥੁਨ : ਸਿਤਾਰਾ ਸ਼ਾਮ ਤੱਕ ਖਾਣ-ਪੀਣ ’ਚ ਅਹਿਤਿਆਤ ਵਰਤਣ ਵਾਲਾ, ਫ਼ਿਰ ਬਾਅਦ ’ਚ ਮਨੋਬਲ ਵਧੇਗਾ, ਇਰਾਦਿਆਂ ’ਚ ਸਫ਼ਲਤਾ ਮਿਲੇਗੀ।
ਕਰਕ : ਸਿਤਾਰਾ ਸ਼ਾਮ ਤੱਕ ਕਾਰੋਬਾਰੀ ਦਸ਼ਾ ਬਿਹਤਰ, ਸਫ਼ਲਤਾ ਸਾਥ ਦੇਵੇਗੀ ਪਰ ਬਾਅਦ ’ਚ ਸਮਾਂ ਪੇਚੀਦਗੀ ਅਤੇ ਪ੍ਰੇਸ਼ਾਨੀ ਵਾਲਾ ਬਣੇਗਾ।
ਸਿੰਘ : ਸ਼ਾਮ ਤੱਕ ਸਮਾਂ ਹਰ ਮੋਰਚੇ ’ਤੇ ਸੁਚੇਤ ਰਹਿਣ ਵਾਲਾ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਕੰਨਿਆ : ਸਿਤਾਰਾ ਸ਼ਾਮ ਤੱਕ ਆਪ ਨੂੰ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ ਪਰ ਬਾਅਦ ’ਚ ਕੋਈ ਮੁਸ਼ਕਿਲ ਪ੍ਰੇਸ਼ਾਨੀ ਜਾਗ ਸਕਦੀ ਹੈ।
ਤੁਲਾ : ਜਿਹੜੇ ਕੰਮ ਲਈ ਵੀ ਯਤਨ ਕਰੋਗੇ, ਉਸ ’ਚ ਸਫ਼ਲਤਾ ਮਿਲੇਗੀ ਪਰ ਡਿਗਣ ਫ਼ਿਸਲਣ ਅਤੇ ਸੱਟ ਲੱਗਣ ਦਾ ਡਰ ਬਣਿਆ ਰਹੇਗਾ।
ਬ੍ਰਿਸ਼ਚਕ : ਸ਼ਾਮ ਤੱਕ ਕੰਮਕਾਜੀ ਕੰਮਾਂ ਨੂੰ ਅਟੈਂਡ ਕਰਨ ਲਈ ਸਮਾਂ ਚੰਗਾ, ਫ਼ਿਰ ਬਾਅਦ ’ਚ ਵੀ ਸਮਾਂ ਸਫ਼ਲਤਾ ਵਾਲਾ ਬਣੇਗਾ।
ਧਨ : ਸਿਤਾਰਾ ਸ਼ਾਮ ਤੱਕ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ, ਫ਼ਿਰ ਬਾਅਦ ’ਚ ਕੰਮਕਾਜੀ ਵਿਅਸਤਤਾ ਵਧੇਗੀ।
ਮਕਰ : ਵਪਾਰਕ ਕੰਮਾਂ ’ਚ ਸਫ਼ਲਤਾ ਮਿਲੇਗੀ ਅਤੇ ਕਦਮ ਬੜ੍ਹਤ ਵੱਲ ਰਹੇਗਾ, ਮਨ ਸੈਰ ਸਫ਼ਰ ਲਈ ਰਾਜ਼ੀ ਰਹੇਗਾ।
ਕੁੰਭ : ਸ਼ਾਮ ਤੱਕ ਸਮਾਂ ਝਗੜਿਆਂ, ਪੰਗਿਆਂ, ਨੁਕਸਾਨ ਵਾਲਾ ਫ਼ਿਰ ਬਾਅਦ ’ਚ ਹਰ ਫ੍ਰੰਟ ’ਤੇ ਜਨਰਲ ਹਾਲਾਤ ਸੁਧਰਨਗੇ।
ਮੀਨ : ਸਿਤਾਰਾ ਸ਼ਾਮ ਤੱਕ ਕੰਮਕਾਜੀ ਕੰਮਾਂ ’ਚ ਲਾਭ ਦੇਣ ਅਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਬਾਅਦ ’ਚ ਕੋਈ ਸਮੱਸਿਆ ਜਾਗੇਗੀ।

6 ਜੂਨ 2026, ਸ਼ਨੀਵਾਰ
ਦਵੀਤੀਯ (ਅਧਿਕ) ਜੇਠ ਵਦੀ ਤਿੱਥੀ ਛੱਠ (6-7 ਮੱਧ ਰਾਤ 2.42 ਤੱਕ) ਅਤੇ ਮਗਰੋਂ ਤਿੱਥੀ ਸਪਤਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ         ਬ੍ਰਿਖ ’ਚ 
ਚੰਦਰਮਾ     ਮਕਰ ’ਚ 
ਮੰਗਲ       ਮੇਖ ’ਚ
ਬੁੱਧ          ਮਿਥੁਨ ’ਚ 
ਗੁਰੂ         ਕਰਕ ’ਚ 
ਸ਼ੁੱਕਰ       ਮਿਥੁਨ ’ਚ 
ਸ਼ਨੀ        ਮੀਨ ’ਚ
ਰਾਹੂ        ਕੁੰਭ ’ਚ                                                     
ਕੇਤੂ        ਸਿੰਘ ’ਚ  

ਬਿਕ੍ਰਮੀ ਸੰਮਤ : 2083, ਜੇਠ ਪ੍ਰਵਿਸ਼ਟੇ 23, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 16 (ਜੇਠ), ਹਿਜਰੀ ਸਾਲ 1447, ਮਹੀਨਾ : ਜਿਲਹਿਜ਼, ਤਰੀਕ : 19 , ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ : ਸ਼ਾਮ 7.26 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼੍ਰਵਣ (ਸਵੇਰੇ 6.04 ਤੱਕ) ਅਤੇ ਮਗਰੋਂ ਨਕਸ਼ੱਤਰ ਧਨਿਸ਼ਠਾ, ਯੋਗ : ਏਂਦਰ (ਸਵੇਰੇ 10.05 ਤੱਕ) ਅਤੇ ਮਗਰੋਂ ਯੋਗ ਵੈਧ੍ਰਿਤੀ, ਚੰਦਰਮਾ : ਮਕਰ ਰਾਸ਼ੀ ’ਤੇ (ਸ਼ਾਮ 7.04 ਤਕ) ਅਤੇ ਮਗਰੋਂ ਕੁੰਭ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਸ਼ੁਰੂ ਹੋਵੇਗੀ (ਸ਼ਾਮ 7.04 ’ਤੇ), ਭਦਰਾ ਸ਼ੁਰੂ ਹੋਵੇਗੀ (6-7 ਮੱਧ ਰਾਤ 2.42 ’ਤੇ),ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤਕ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News