ਧਨੁ ਰਾਸ਼ੀ ਵਾਲਿਆਂ ਦਾ ਸਿਤਾਰਾ ਹਰ ਮੋਰਚੇ ''ਤੇ ਵਧੀਆ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
Monday, Jun 01, 2026 - 07:04 AM (IST)
ਮੇਖ : ਸ਼ਾਮ ਤੱਕ ਖਾਣ-ਪੀਣ ’ਚ ਅਹਿਤਿਆਤ ਰੱਖੋ, ਤਬੀਅਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਨਾ ਕਰੋ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਬ੍ਰਿਖ : ਸਿਤਾਰਾ ਸ਼ਾਮ ਤੱਕ ਘਰੇਲੂ ਮੋਰਚੇ ’ਤੇ ਪ੍ਰੇਸ਼ਾਨੀ ਰੱਖਣ ਵਾਲਾ, ਕੋਈ ਵੀ ਕੋਸ਼ਿਸ਼ ਅਨਮੰਨੇ ਮਨ ਨਾਲ ਨਾ ਕਰੋ, ਫਿਰ ਬਾਅਦ ’ਚ ਸਮਾਂ ਕਮਜ਼ੋਰ ਹੀ ਹੋਵੇਗਾ।
ਮਿਥੁਨ :ਸਿਤਾਰਾ ਸ਼ਾਮ ਤੱਕ ਕਮਜ਼ੋਰ ਸ਼ਤਰੂ ਲੱਤ ਖਿੱਚਦੇ ਰਹਿ ਸਕਦੇ ਹਨ ਪਰ ਬਾਅਦ ’ਚ ਕਾਰੋਬਾਰੀ ਕੰਮਾਂ ਲਈ ਸਮਾਂ ਚੰਗਾ ਬਣੇਗਾ।
ਕਰਕ : ਸਿਤਾਰਾ ਕਮਜ਼ੋਰ ਜਿਹੜਾ ਜਨਰਲ ਹਾਲਾਤ ਨੂੰ ਵਿਪਰੀਤ ਰੱਖੇਗਾ, ਸਮਾਂ ਵੀ ਪੰਗਿਆਂ ਅਤੇ ਮੁਸ਼ਕਿਲਾਂ ਵਾਲਾ ਰਹੇਗਾ, ਸਫਰ ਵੀ ਨਾ ਕਰੋ।
ਸਿੰਘ : ਸਿਤਾਰਾ ਸ਼ਾਮ ਤੱਕ ਬਾਧਾਵਾ- ਮੁਸ਼ਕਿਲਾਂ, ਰੁਕਾਵਟਾਂ ਵਾਲਾ, ਕਦਮ- ਕਦਮ ’ਤੇ ਮੁਸ਼ਕਿਲਾਂ ਨਾਲ ਨਿਪਟਣਾ ਪਵੇਗਾ, ਫਿਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਕੰਨਿਆ : ਸ਼ਾਮ ਤੱਕ ਘਟੀਆ ਸਾਥੀ ਆਪ ਦੇ ਖਿਲਾਫ ਐਕਟਿਵ ਰਹਿਣਗੇ, ਇਸ ਲਈ ਉਨ੍ਹਾਂ ਨਾਲ ਨੇੜਤਾ ਨਾ ਰੱਖੋ ਪਰ ਬਾਅਦ ’ਚ ਜਨਰਲ ਹਾਲਾਤ ਬਿਹਤਰ ਬਣਨਗੇ।
ਤੁਲਾ : ਸ਼ਾਮ ਤੱਕ ਲੈਣ-ਦੇਣ ਅਤੇ ਕਾਰੋਬਾਰੀ ਕੰਮ ਅਹਿਤਿਆਤ ਨਾਲ ਕਰੋ ਪਰ ਬਾਅਦ ’ਚ ਕੰਮਕਾਜੀ ਭੱਜਦੌੜ ਵਧੇਗੀ।
ਬ੍ਰਿਸ਼ਚਕ : ਸਿਤਾਰਾ ਸ਼ਾਮ ਤੱਕ ਮਨ ਨੂੰ ਬੇਕਾਰ ਕੰਮਾਂ ਵੱਲ ਭਟਕਦਾ ਰੱਖ ਸਕਦਾ ਹੈ, ਫਿਰ ਬਾਅਦ ’ਚ ਕਾਰੋਬਾਰੀ ਦਸ਼ਾ ਬਿਹਤਰ ਬਣੇਗੀ।
ਧਨ : ਸਿਤਾਰਾ ਸ਼ਾਮ ਤੱਕ ਅਰਥ ਦਸ਼ਾ ਕਮਜ਼ੋਰ ਰੱਖੇਗਾ, ਉਲਝਣਾਂ ਪੰਗੇ ਵੀ ਜਾਗਦੇ ਰਹਿਣਗੇ ਪਰ ਬਾਅਦ ’ਚ ਹਰ ਮੋਰਚੇ ’ਤੇ ਬਿਹਤਰੀ ਹੋਵੇਗੀ।
ਮਕਰ : ਸ਼ਾਮ ਤੱਕ ਕੰਮਕਾਜੀ ਕੰਮਾਂ ਦੀ ਦਸ਼ਾ ਬਿਹਤਰ ਰਹੇਗੀ, ਫਿਰ ਬਾਅਦ ’ਚ ਵਿਪਰੀਤ ਹਾਲਾਤ ਬਣਨਗੇ, ਿਕਸੇ ਦੀ ਜ਼ਿੰਮੇਵਾਰੀ ’ਚ ਵੀ ਨਾ ਫਸੋ।
ਕੁੰਭ : ਸ਼ਾਮ ਤੱਕ ਸਮਾਂ ਸਰਕਾਰੀ-ਪ੍ਰੇਸ਼ਾਨੀਆਂ ਵਾਲਾ, ਮਨ ਡਰਿਆ-ਡਰਿਆ ਜਿਹੇ ਰਹੇਗਾ, ਫਿਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ।
ਮੀਨ : ਸ਼ਾਮ ਤੱਕ ਨਾ ਤਾਂ ਧਾਰਮਿਕ ਕੰਮਾਂ ’ਚ ਜੀਅ ਲੱਗੇਗਾ ਅਤੇ ਨਾ ਹੀ ਸਮਾਂ ਚੈਨ ਵਾਲਾ ਹੋਵੇਗਾ ਪਰ ਬਾਅਦ ’ਚ ਸਫਲਤਾ ਜੀ ਅਤੇ ਮਾਣ-ਸਨਮਾਨ ਮਿਲੇਗਾ।
1 ਜੂਨ 2026, ਸੋਮਵਾਰ
ਦਵੀਤੀਯ (ਅਧਿਕ) ਜੇਠ ਵਦੀ ਤਿੱਥੀ ਏਕਮ (ਸ਼ਾਮ 4.38 ਤੱਕ) ਅਤੇ ਮਗਰੋਂ ਤਿੱਥੀ ਦੂਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਖ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਮੇਖ ’ਚ
ਬੁੱਧ ਮਿਥੁਨ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਮਿਥੁਨ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2083, ਜੇਠ ਪ੍ਰਵਿਸ਼ਟੇ 18 ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 11 (ਜੇਠ), ਹਿਜਰੀ ਸਾਲ 1447, ਮਹੀਨਾ : ਜਿਲਹਿਜ਼, ਤਰੀਕ : 14, ਸੂਰਜ ਉਦੇ ਸਵੇਰੇ 5.28 ਵਜੇ, ਸੂਰਜ ਅਸਤ : ਸ਼ਾਮ 7.23 ਵਜੇ (ਜਲੰਧਰ ਟਾਈਮ), ਨਕਸ਼ੱਤਰ :ਜੇਸ਼ਠਾ (ਸ਼ਾਮ 7.09 ਤੱਕ) ਅਤੇ ਮਗਰੋਂ ਨਕਸ਼ੱਤਰ ਮੂਲਾ, ਯੋਗ : ਸਿੱਧ (ਸਵੇਰੇ 6.19 ਤਕ) ਅਤੇ ਮਗਰੋਂ ਯੋਗ ਸਾਧਿਯ ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਸ਼ਾਮ 7.09 ਤੱਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਸ਼ਾਮ 7.09 ਤੱਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਾਢੇ ਸੱਤ ਤੋਂ ਨੌਂ ਵਜੇ ਤੱਕ ਪੁਰਬ, ਦਿਵਸ ਅਤੇ ਤਿਉਹਾਰ : ਦਵੀਤੀਯ (ਅਧਿਕ) ਜੇਠ ਵਦੀ ਪੱਖ ਸ਼ੁਰੂ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
