ਗੁਜਰਾਤ ਪੁਲਸ ਦੀ ਵੱਡੀ ਕਾਰਵਾਈ, 2289 ਕਰੋੜ ਦੇ ਸਾਈਬਰ ਫਰਾਡ ਦਾ ਖ਼ੁਲਾਸਾ, 638 ਗ੍ਰਿਫ਼ਤਾਰ

Tuesday, Jun 02, 2026 - 10:17 AM (IST)

ਗੁਜਰਾਤ ਪੁਲਸ ਦੀ ਵੱਡੀ ਕਾਰਵਾਈ, 2289 ਕਰੋੜ ਦੇ ਸਾਈਬਰ ਫਰਾਡ ਦਾ ਖ਼ੁਲਾਸਾ, 638 ਗ੍ਰਿਫ਼ਤਾਰ

ਅਹਿਮਦਾਬਾਦ- ਗੁਜਰਾਤ ਪੁਲਸ ਨੇ ਸਾਲ 2025 ਵਿਚ ਸ਼ੁਰੂ ਕੀਤੀ ਗਈ ਸੂਬਾ ਪੱਧਰੀ ਮੁਹਿੰਮ ‘ਆਪ੍ਰੇਸ਼ਨ ਮਿਊਲ ਅਕਾਊਂਟ 1.0’ ਤਹਿਤ 2289 ਕਰੋੜ ਰੁਪਏ ਦੀ ਸਾਈਬਰ ਠੱਗੀ ਕੀਤੇ ਜਾਣ ਦਾ ਖ਼ੁਲਾਸਾ ਕਰ ਕੇ 638 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ‘ਮਿਊਲ ਅਕਾਊਂਟ’ ਅਜਿਹੇ ਬੈਂਕ ਖਾਤਿਆਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਵਰਤੋਂ ਸਾਈਬਰ ਅਪਰਾਧੀ ਧੋਖਾਦੇਹੀ ਰਾਹੀਂ ਹਾਸਲ ਕੀਤੀ ਰਕਮ ਨੂੰ ਪ੍ਰਾਪਤ ਕਰਨ, ਟਰਾਂਸਫਰ ਕਰਨ ਅਤੇ ਉਸ ਨੂੰ ਜਾਇਜ਼ ਦਿਖਾਉਣ (ਮਨੀ ਲਾਂਡਰਿੰਗ) ਲਈ ਕਰਦੇ ਹਨ।

ਪੁਲਸ ਵੱਲੋਂ ਜਾਰੀ ਇਕ ਪ੍ਰੈਸ ਰਿਲੀਜ਼ ਅਨੁਸਾਰ ਗਾਂਧੀਨਗਰ ਸਥਿਤ ਸਾਈਬਰ ਸੈਂਟਰ ਆਫ਼ ਐਕਸੀਲੈਂਸ (ਸੀ. ਸੀ. ਓ. ਈ.) ਵੱਲੋਂ ਚਲਾਈ ਗਈ ਇਸ ਮੁਹਿੰਮ ਦੌਰਾਨ 913 ਮਿਊਲ ਖਾਤਿਆਂ ਦਾ ਪਤਾ ਲਗਾਇਆ ਗਿਆ। ਸੀ. ਸੀ. ਓ. ਈ. ਨੇ ਕਿਹਾ ਕਿ ਸਾਰੇ ਸੀਨੀਅਰ ਪੁਲਸ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀ ਅਤੇ ਰੋਜ਼ਾਨਾ ਨਿਗਰਾਨੀ ਕੀਤੀ ਜਾਣ ਵਾਲੀ ਇਸ ਮੁਹਿੰਮ ਦੇ ਨਤੀਜੇ ਵਜੋਂ 638 ਮੁਲਜ਼ਮਾਂ ਖ਼ਿਲਾਫ 565 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ। ਲਗਭਗ 2289 ਕਰੋੜ ਰੁਪਏ ਦੀ ਵਿੱਤੀ ਧੋਖਾਦੇਹੀ ਦਾ ਖ਼ੁਲਾਸਾ ਹੋਇਆ ਅਤੇ ਦੇਸ਼ ਭਰ ਵਿਚ ਕੁੱਲ 4052 ਅਪਰਾਧਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਵਿਚੋਂ 491 ਮਾਮਲੇ ਗੁਜਰਾਤ ਨਾਲ ਸਬੰਧਤ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News