ਸਰਕਾਰ ਨੇ ਕੱਚੇ ਅਤੇ ਰਿਫਾਇੰਡ ਤੇਲਾਂ ''ਤੇ ਘਟਾਈ ਕਸਟਮ ਡਿਊਟੀ, ਸੋਇਆਬੀਨ, ਪਾਮ ਤੇ ਸੂਰਜਮੁਖੀ ਦੇ ਤੇਲ ਹੋਣਗੇ ਸਸਤੇ

Thursday, Sep 24, 2026 - 01:19 AM (IST)

ਸਰਕਾਰ ਨੇ ਕੱਚੇ ਅਤੇ ਰਿਫਾਇੰਡ ਤੇਲਾਂ ''ਤੇ ਘਟਾਈ ਕਸਟਮ ਡਿਊਟੀ, ਸੋਇਆਬੀਨ, ਪਾਮ ਤੇ ਸੂਰਜਮੁਖੀ ਦੇ ਤੇਲ ਹੋਣਗੇ ਸਸਤੇ

ਨੈਸ਼ਨਲ ਡੈਸਕ : ਕੇਂਦਰ ਸਰਕਾਰ ਨੇ ਕੱਚੇ ਅਤੇ ਰਿਫਾਇੰਡ ਖਾਣ ਵਾਲੇ ਤੇਲਾਂ 'ਤੇ ਮੁੱਢਲੀ ਕਸਟਮ ਡਿਊਟੀ (BCD) ਘਟਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਇਹ ਨਵੀਆਂ ਦਰਾਂ 24 ਸਤੰਬਰ 2026 ਤੋਂ ਲਾਗੂ ਹੋਣਗੀਆਂ।

ਸੋਇਆਬੀਨ ਅਤੇ ਪਾਮ ਤੇਲ 'ਤੇ ਕਸਟਮ ਡਿਊਟੀ 'ਚ ਕਟੌਤੀ

ਸਰਕਾਰ ਨੇ ਕੱਚੇ ਸੋਇਆਬੀਨ ਤੇਲ ਅਤੇ ਕੱਚੇ ਪਾਮ ਤੇਲ 'ਤੇ ਮੁੱਢਲੀ ਕਸਟਮ ਡਿਊਟੀ 10% ਤੋਂ ਘਟਾ ਕੇ 5% ਕਰ ਦਿੱਤੀ ਹੈ। ਇਸ ਤੋਂ ਇਲਾਵਾ ਰਿਫਾਇੰਡ ਸੋਇਆਬੀਨ ਤੇਲ ਅਤੇ ਰਿਫਾਇੰਡ ਪਾਮ ਤੇਲ 'ਤੇ ਕਸਟਮ ਡਿਊਟੀ ਦੀ ਦਰ 32.5% ਤੋਂ ਘਟਾ ਕੇ 27.5% ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਬਦਰੀਨਾਥ ਧਾਮ 'ਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ, ਬਣਿਆ ਨਵਾਂ ਰਿਕਾਰਡ

ਕੱਚੇ ਸੂਰਜਮੁਖੀ ਤੇਲ 'ਤੇ ਕਸਟਮ ਡਿਊਟੀ ਘਟਾ ਕੇ ਕੀਤੀ ਸਿਫਰ

ਕੱਚੇ ਸੂਰਜਮੁਖੀ ਤੇਲ 'ਤੇ ਮੁੱਢਲੀ ਕਸਟਮ ਡਿਊਟੀ 10% ਤੋਂ ਘਟਾ ਕੇ ਸਿਫਰ (nil) ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰਿਫਾਇੰਡ ਸੂਰਜਮੁਖੀ ਤੇਲ 'ਤੇ ਕਸਟਮ ਡਿਊਟੀ 32.5% ਤੋਂ ਘਟਾ ਕੇ 22.5% ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News