ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)
Friday, Aug 04, 2023 - 12:41 PM (IST)
ਨਵੀਂ ਦਿੱਲੀ - ਦਿੱਲੀ ਏਅਰਪੋਰਟ 'ਤੇ ਅੱਜ ਇੱਕ ਵਾਰ ਫਿਰ ਤੋਂ ਹਵਾਈ ਸਫ਼ਰ ਕਰਨ ਵਾਲੇ ਮੁਸਾਫਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਪਰੇਸ਼ਾਨੀ ਮੁਸਾਫਰਾਂ ਨੂੰ ਇਸ ਕਾਰਨ ਹੋਈ, ਕਿਉਂਕਿ ਦਿੱਲੀ ਦੇ ਹਵਾਈ ਅੱਡੇ ਤੋਂ ਕੈਨੇਡਾ ਜਾਣ ਵਾਲੀ ਫਲਾਈਟ ਨੂੰ ਸਵੇਰੇ 5 ਵਜੇ ਰੱਦ ਕਰ ਦਿੱਤਾ ਸੀ ਅਤੇ ਯਾਤਰੀ ਉਡਾਨ ਨਹੀਂ ਭਰ ਸਕੇ। ਇਸੇ ਗੱਲ ਨੂੰ ਲੈ ਕੇ ਪੰਜਾਬੀ ਲੋਕਾਂ ਨੇ ਏਅਰਲਾਈਨ ਦੇ ਸਟਾਫ਼ ਨਾਲ ਜੰਮ ਕੇ ਹੰਗਾਮਾ ਕੀਤਾ। ਦੱਸ ਦੇਈਏ ਕਿ ਫਲਾਈਟ ਨੂੰ ਰੱਦ ਕੀਤੇ 4 ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਏਅਰਪੋਰਟ 'ਤੇ ਮੌਜੂਦ 200 ਦੇ ਕਰੀਬ ਯਾਤਰੀ ਪਰੇਸ਼ਾਨ ਹੋ ਰਹੇ ਹਨ।
ਇਹ ਵੀ ਪੜ੍ਹੋ : ਭਾਰਤੀ ਔਰਤਾਂ ਨੇ 6 ਮਹੀਨਿਆਂ 'ਚ ਬਿਊਟੀ ਪ੍ਰੋਡਕਟਸ 'ਤੇ ਖ਼ਰਚੇ 5000 ਕਰੋੜ ਰੁਪਏ, 40% ਆਨਲਾਈਨ ਖ਼ਰੀਦਦਾਰੀ
ਇਸ ਮੁਸ਼ਕਲ ਦੇ ਸਮੇਂ ਵਿੱਚ ਉਨ੍ਹਾਂ ਨੂੰ ਨਾ ਹੀ ਖਾਣ-ਪੀਣ ਦਾ ਸਮਾਨ ਮਿਲ ਰਿਹਾ ਹੈ, ਨਾ ਹੀ ਕੋਈ ਰਿਫੰਡ ਮਿਲਿਆ ਹੈ। ਫਲਾਈਟ ਰੱਦ ਹੋਣ ਕਾਰਨ ਗੁੱਸੇ 'ਚ ਆਏ ਯਾਤਰੀਆਂ ਨੇ ਏਅਰਪੋਰਟ ਦੇ ਅੰਦਰ ਹੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਯਾਤਰੀ ਅਤੇ ਏਅਰ ਇੰਡੀਆ ਦੇ ਸਟਾਫ਼ ਦੇ ਵਿਚਕਾਰ ਫਲਾਈਟ 'ਚ ਹੋਈ ਦੇਰੀ ਨੂੰ ਲੈ ਕੇ ਬਹਿਸ ਹੋਣੀ ਸ਼ੁਰੂ ਹੋ ਗਈ। ਏਅਰਲਾਈਨ ਦੇ ਸਟਾਫ਼ ਵਲੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੁੜ ਅਸਮਾਨ ਛੂਹ ਰਹੀਆਂ ਨੇ ਟਮਾਟਰ ਦੀਆਂ ਕੀਮਤਾਂ, ਮਦਰ ਡੇਅਰੀ ਦੀਆਂ ਦੁਕਾਨਾਂ ’ਤੇ ਵਿਕਿਆ 259 ਰੁਪਏ ਕਿਲੋ
ਏਅਰਪੋਰਟ ਦੇ ਅੰਦਰ ਹੋ ਰਹੇ ਇਸ ਮਾਮਲੇ ਦੀ ਕਈ ਯਾਤਰੀਆਂ ਨੇ ਵੀਡੀਓ ਬਣਾ ਲਈ, ਜਿਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਗਿਆ ਹੈ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ, ਕਿ ਲੋਕ ਫਲਾਈਟ ਨੂੰ ਲੈ ਕੇ ਏਅਰਲਾਈਨ ਦੇ ਮੈਂਬਰਾਂ ਨਾਲ ਕਿਵੇਂ ਬਹਿਸ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8