ਸਿੱਕਮ ''ਚ ਅਚਾਨਕ ਹੜ੍ਹ: NDRF ਦੀਆਂ 3 ਟੀਮਾਂ ਤਾਇਨਾਤ, 7 ਲੋਕ ਬਚਾਏ ਗਏ

Wednesday, Oct 04, 2023 - 06:45 PM (IST)

ਗੰਗਟੋਕ- ਸਿੱਕਮ ਦੇ ਲਹੋਨਕ ਝੀਲ ਉੱਪਰ ਬੱਦਲ ਫਟਣ ਕਾਰਨ ਤੀਸਤਾ ਨਦੀ ਖੇਤਰ 'ਚ ਆਏ ਅਚਾਨਕ ਹੜ੍ਹ ਕਾਰਨ ਰਾਹਤ ਅਤੇ ਬਚਾਅ  ਕੰਮ ਲਈ ਰਾਸ਼ਟਰੀ ਆਫ਼ਤ ਮੋਚਨ ਫੋਰਸ (NDRF) ਦੀਆਂ 3 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਫੋਰਸ ਨੇ ਹੁਣ ਤੱਕ 7 ਲੋਕਾਂ ਨੂੰ ਬਚਾਇਆ ਹੈ।  

ਇਹ ਵੀ ਪੜ੍ਹੋ-  ਵੱਡੀ ਖ਼ਬਰ : ਸਿੱਕਮ 'ਚ ਬੱਦਲ ਫਟਣ ਕਾਰਨ ਅਚਾਨਕ ਆਇਆ ਹੜ੍ਹ, ਫ਼ੌਜ ਦੇ 23 ਜਵਾਨ ਲਾਪਤਾ

PunjabKesari

ਫੈਡਰਲ ਕੰਟੀਜੈਂਸੀ ਫੋਰਸ ਦੇ ਇਕ ਬੁਲਾਰੇ ਨੇ ਦਿੱਲੀ 'ਚ ਕਿਹਾ ਕਿ ਉਨ੍ਹਾਂ ਨੇ ਇਸ ਕੰਮ ਲਈ ਇਕ ਟੀਮ ਨੂੰ ਸਿੱਕਮ ਦੀ ਰਾਜਧਾਨੀ ਗੰਗਟੋਕ ਵਿਚ ਅਤੇ ਦੋ ਹੋਰ ਟੀਮਾਂ ਨੂੰ ਗੁਆਂਢੀ ਸੂਬੇ ਪੱਛਮੀ ਬੰਗਾਲ ਵਿਚ ਤਾਇਨਾਤ ਕੀਤਾ ਹੈ। ਬੁਲਾਰੇ ਨੇ ਕਿਹਾ ਕਿ NDRF ਦੀਆਂ ਟੀਮਾਂ ਰੱਸੀਆਂ, ਪੌੜੀਆਂ ਅਤੇ ਹੋਰ ਜ਼ਰੂਰੀ ਯੰਤਰ ਲੈ ਕੇ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਦਿਨ ਸਮੇਂ ਲਹੋਨਕ ਝੀਲ ਦੇ ਉੱਪਰ ਬੱਦਲ ਫਟਣ ਕਾਰਨ ਆਏ ਅਚਾਨਕ ਹੜ੍ਹ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜਦਕਿ 23 ਫ਼ੌਜੀ ਜਵਾਨ ਵਹਿ ਗਏ। ਬੰਨ੍ਹ ਦਾ ਪਾਣੀ ਛੱਡੇ ਜਾਣ ਕਾਰਨ ਸਥਿਤੀ ਹੋਰ ਵਿਗੜ ਗਈ। 

ਇਹ ਵੀ ਪੜ੍ਹੋ-  ਸ਼ਰਾਬ ਘਪਲੇ 'ਚ ਪੁੱਛ-ਗਿੱਛ ਮਗਰੋਂ ED ਦੀ ਵੱਡੀ ਕਾਰਵਾਈ, ਸੰਜੇ ਸਿੰਘ ਗ੍ਰਿਫ਼ਤਾਰ

PunjabKesari

ਓਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਕਮ ਦੇ ਮੁੱਖ ਮੰਤਰੀ ਪੀ. ਐੱਸ. ਤਮਾਂਗ ਨਾਲ ਗੱਲ ਕੀਤੀ ਅਤੇ ਸੂਬੇ 'ਚ ਬੱਦਲ ਫਟਣ ਨਾਲ ਤੀਸਤਾ ਨਦੀ ਵਿਚ ਅਚਾਨਕ ਆਏ ਹੜ੍ਹ ਨਾਲ ਪੈਦਾ ਹੋਏ ਹਾਲਾਤ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੇ ਸੂਬਾ ਸਰਕਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

PunjabKesari


Tanu

Content Editor

Related News