ਦੀਵਾਲੀ ''ਤੇ ਅੱਤਵਾਦੀ ਹਮਲੇ ਦਾ ਅਲਰਟ, ਗੋਰਖਪੁਰ ''ਚ ਦਿੱਸੇ 5 ਸ਼ੱਕੀ
Thursday, Oct 17, 2019 - 01:48 PM (IST)

ਗੋਰਖਪੁਰ— ਰਾਸ਼ਟਰੀ ਜਾਂਚ ਏਜੰਸੀ ਨੇ ਦੀਵਾਲੀ 'ਤੇ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਹੈ। ਏਜੰਸੀ ਨੇ ਕਿਹਾ ਹੈ ਕਿ 5 ਸ਼ੱਕੀ ਅੱਤਵਾਦੀਆਂ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚ ਦੇਖਿਆ ਗਿਆ ਹੈ, ਜਿਸ ਤੋਂ ਬਾਅਦ ਏਜੰਸੀ ਨੇ ਅਲਰਟ ਜਾਰੀ ਕਰ ਦਿੱਤਾ ਹੈ। ਸੁਰੱਖਿਆ ਏਜੰਸੀਆਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਨੇਪਾਲ ਦੇ ਰਸਤਿਓਂ ਭਾਰਤ 'ਚ ਦਾਖਲ ਹੋਏ ਸਨ।
ਏਜੰਸੀਆਂ ਨੇ ਉਨ੍ਹਾਂ ਦੀ ਗੱਲਬਾਤ ਰਿਕਾਰਡ ਕੀਤੀ ਹੈ, ਜਿਸ ਵਿਚ ਸੁਣਿਆ ਗਿਆ ਹੈ ਕਿ ਉਹ ਕਸ਼ਮੀਰ ਤੋਂ ਦਿੱਲੀ ਪਹੁੰਚਣਗੇ। ਇਸ ਕਾਰਨ ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਪ੍ਰਦੇਸ਼ਾਂ ਵਿਚ ਸੁਰੱਖਿਆ ਫੋਰਸ ਚੌਕਸੀ ਵਰਤ ਰਹੇ ਹਨ।