ਡੂੰਘੀ ਖੱਡ ''ਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਬੱਸ, 5 ਦੀ ਮੌਤ

Sunday, Feb 02, 2025 - 10:03 AM (IST)

ਡੂੰਘੀ ਖੱਡ ''ਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਬੱਸ, 5 ਦੀ ਮੌਤ

ਡਾਂਗ- ਗੁਜਰਾਤ ਦੇ ਡਾਂਗ ਜ਼ਿਲ੍ਹੇ ਵਿਚ ਦਰਦਨਾਕ ਹਾਦਸਾ ਵਾਪਰ ਗਿਆ। ਐਤਵਾਰ ਸਵੇਰੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਪੁਲਸ ਇੰਚਾਰਜ ਐਸ. ਜੀ. ਪਾਟਿਲ ਨੇ ਦੱਸਿਆ ਕਿ ਹਾਦਸਾ ਤੜਕੇ 4.15 ਵਜੇ ਵਾਪਰਿਆ, ਜਦੋਂ ਸਪੁਤਾਰਾ ਪਹਾੜੀ ਸਟੇਸ਼ਨ ਨੇੜੇ ਬੱਸ ਦੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ। ਉਨ੍ਹਾਂ ਦੱਸਿਆ ਕਿ ਬੱਸ 48 ਸ਼ਰਧਾਲੂਆਂ ਨੂੰ ਮਹਾਰਾਸ਼ਟਰ ਦੇ ਤ੍ਰਿੰਬਕੇਸ਼ਵਰ ਤੋਂ ਗੁਜਰਾਤ ਦੇ ਦਵਾਰਕਾ ਲੈ ਕੇ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ।

ਬੱਸ ਵਿਚ 48 ਸ਼ਰਧਾਲੂ ਸਵਾਰ ਸਨ, ਜੋ ਕਿ ਬੈਰੀਅਰ ਨੂੰ ਤੋੜਦੇ ਹੋਏ 35 ਫੁੱਟ ਡੂੰਘਾਈ ਵਿਚ ਖੱਡ ਵਿਚ ਜਾ ਡਿੱਗੀ। ਅਧਿਕਾਰੀ ਨੇ ਦੱਸਿਆ ਕਿ 5 ਵਿਅਕਤੀਆਂ- ਦੋ ਔਰਤਾਂ ਅਤੇ ਤਿੰਨ ਪੁਰਸ਼ਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 17 ਹੋਰ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਆਹਵਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਕੁਝ ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਬਚਾਅ ਕਾਰਜ ਲਗਭਗ ਖਤਮ ਹੋ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ਰਧਾਲੂ ਮੱਧ ਪ੍ਰਦੇਸ਼ ਦੇ ਗੁਨਾ, ਸ਼ਿਵਪੁਰੀ ਅਤੇ ਅਸ਼ੋਕ ਨਗਰ ਜ਼ਿਲ੍ਹਿਆਂ ਦੇ ਸਨ।


author

Tanu

Content Editor

Related News