ਗੁਜਰਾਤ ’ਚ ਵਾਪਰਿਆ ਭਿਆਨਕ ਹਾਦਸਾ, ਦੋ ਵਾਹਨਾਂ ਦਰਮਿਆਨ ਟੱਕਰ ’ਚ 5 ਲੋਕਾਂ ਦੀ ਮੌਤ

Saturday, Nov 20, 2021 - 10:54 AM (IST)

ਗੁਜਰਾਤ ’ਚ ਵਾਪਰਿਆ ਭਿਆਨਕ ਹਾਦਸਾ, ਦੋ ਵਾਹਨਾਂ ਦਰਮਿਆਨ ਟੱਕਰ ’ਚ 5 ਲੋਕਾਂ ਦੀ ਮੌਤ

ਅਹਿਮਦਾਬਾਦ (ਭਾਸ਼ਾ)— ਗੁਜਰਾਤ ਦੇ ਅਹਿਮਦਾਬਾਦ ਜ਼ਿਲ੍ਹੇ ਦੇ ਵਲਾਨਾ ਪਿੰਡ ਨੇੜੇ ਸ਼ਨੀਵਾਰ ਯਾਨੀ ਕਿ ਅੱਜ ਸਵੇਰੇ ਇਕ ਟੈਂਕਰ ਦੇ ਵੈਨ ਨਾਲ ਟਕਰਾ ਜਾਣ ਨਾਲ ਵੈਨ ਸਵਾਰ 5 ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ। ਪੁਲਸ ਮੁਤਾਬਕ ਵਟਮਾਨ ਨੂੰ ਭਾਵਨਗਰ ਨਾਲ ਜੋੜਨ ਵਾਲੀ ਸੜਕ ’ਤੇ ਹਾਦਸਾ ਸਵੇਰੇ 5 ਵਜੇ ਦੇ ਕਰੀਬ ਵਾਪਰਿਆ। 

ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ 8 ਲੋਕ ਇਕ ਵੈਨ ’ਚ ਸਵਾਰ ਹੋ ਕੇ ਆਨੰਦ ਜ਼ਿਲ੍ਹੇ ਦੇ ਖੰਭਾਤ ਜਾ ਰਹੇ ਸਨ। ਵੈਨ ਸੜਕ ’ਤੇ ਗਲਤ ਦਿਸ਼ਾ ਵਿਚ ਚੱਲ ਰਹੀ ਸੀ ਤਾਂ ਵਲਾਨਾ ਪਿੰਡ ਨੇੜੇ ਇਕ ਟੈਂਕਰ ਨੇ ਵੈਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ 4 ਲੋਕਾਂ ਦੀ ਹਾਦਸੇ ਵਾਲੀ ਥਾਂ ’ਤੇ ਮੌਤ ਹੋ ਗਈ, ਉੱਥੇ ਹੀ ਇਕ ਵਿਅਕਤੀ ਨੇ ਖੰਭਾਤ ਦੇ ਹਸਪਤਾਲ ਲੈ ਜਾਣ ਦੇ ਕ੍ਰਮ ’ਚ ਦਮ ਤੋੜ ਦਿੱਤਾ। ਹਾਦਸੇ ਵਿਚ 3 ਜ਼ਖਮੀ ਹੋ ਗਏ। 

ਅਧਿਕਾਰੀਆਂ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਵੈਨ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਲਾਸ਼ਾਂ ਨੂੰ ਕੱਢਣ ’ਚ ਕਈ ਘੰਟੇ ਲੱਗ ਗਏ। ਮਿ੍ਰਤਕਾਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ। ਜ਼ਖਮੀਆਂ ਦਾ ਖੰਭਾਤ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।


author

Tanu

Content Editor

Related News