ਉੱਤਰਾਖੰਡ ਦੇ ਕੇਦਾਰਨਾਥ ਰੋਡ ''ਤੇ ਜ਼ਮੀਨ ਖਿਸਕਣ ਕਾਰਨ ਪੰਜ ਲੋਕਾਂ ਦੀ ਮੌਤ
Tuesday, Sep 10, 2024 - 01:13 PM (IST)
ਦੇਹਰਾਦੂਨ - ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ 'ਚ ਕੇਦਾਰਨਾਥ ਧਾਮ ਯਾਤਰਾ ਮਾਰਗ 'ਤੇ ਸੋਮਵਾਰ ਸ਼ਾਮ ਨੂੰ ਜ਼ਮੀਨ ਖਿਸਕਣ ਕਾਰਨ ਫਸੇ ਚਾਰ ਹੋਰ ਸ਼ਰਧਾਲੂਆਂ ਦੀਆਂ ਲਾਸ਼ਾਂ ਮੰਗਲਵਾਰ ਸਵੇਰੇ ਬਰਾਮਦ ਕੀਤੀਆਂ ਗਈਆਂ। ਜਿਸ ਕਾਰਨ ਅੱਜ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਜਦਕਿ ਤਿੰਨ ਹੋਰਾਂ ਨੂੰ ਜ਼ਖਮੀ ਹਾਲਤ 'ਚ ਬਾਹਰ ਕੱਢਿਆ ਗਿਆ ਹੈ। ਮਰਨ ਵਾਲਿਆਂ ਅਤੇ ਜ਼ਖ਼ਮੀਆਂ ਵਿਚ ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਨਾਲ-ਨਾਲ ਗੁਆਂਢੀ ਨੇਪਾਲ ਦੇ ਯਾਤਰੀ ਵੀ ਸ਼ਾਮਲ ਹਨ। ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ।
ਇਹ ਵੀ ਪੜ੍ਹੋ - ਰਾਹੁਲ ਗਾਂਧੀ ਦੇ ਸਿੱਖਾਂ ਨੂੰ ਲੈ ਕੇ ਆਏ ਬਿਆਨ 'ਤੇ ਗਰਮਾਈ ਸਿਆਸਤ, ਸਿਰਸਾ ਦਾ ਵੱਡਾ ਬਿਆਨ
ਰੁਦਰਪ੍ਰਯਾਗ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼ਿਆਮ ਸਿੰਘ ਰਾਣਾ ਨੇ ਅੱਜ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ 7.30 ਵਜੇ ਸੂਚਨਾ ਮਿਲੀ ਕਿ ਗੌਰੀਕੁੰਡ ਤੋਂ ਸੋਨਪ੍ਰਯਾਗ ਵੱਲ ਆ ਰਹੇ ਕੁਝ ਯਾਤਰੀ ਕੋਤਵਾਲੀ ਸੋਨਪ੍ਰਯਾਗ ਖੇਤਰ ਦੇ ਅਧੀਨ, ਸੋਨਪ੍ਰਯਾਗ ਤੋਂ ਲਗਭਗ 01 ਕਿਲੋਮੀਟਰ ਦੂਰ ਗੌਰੀਕੁੰਡ ਵੱਲ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰ ਵਿੱਚ ਮਲਬੇ ਹੇਠਾਂ ਦੱਬੇ ਹੋਏ ਹਨ। ਸੂਚਨਾ ਮਿਲਣ 'ਤੇ ਪੁਲਸ, ਪ੍ਰਸ਼ਾਸਨ, ਐੱਸਡੀਆਰਐੱਫ, ਐੱਨਡੀਆਰਐੱਫ ਅਤੇ ਡੀਡੀਆਰਐੱਫ ਵੱਲੋਂ ਸਾਂਝਾ ਬਚਾਅ ਮੁਹਿੰਮ ਚਲਾਈ ਗਈ। ਮੁਹਿੰਮ ਦੌਰਾਨ ਦੇਰ ਰਾਤ ਤਿੰਨ ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਬਾਹਰ ਕੱਢਿਆ ਗਿਆ, ਜਦੋਂਕਿ ਇੱਕ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ, ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ - ਪਿਓ ਤੋਂ ਪਏ ਥੱਪੜ ਕਾਰਨ ਗੁੱਸੇ ਹੋਏ ਪੁੱਤ ਨੇ ਗਲੇ ਲਾਈ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
ਉਨ੍ਹਾਂ ਦੱਸਿਆ ਕਿ ਰਾਤ ਸਮੇਂ ਖ਼ਰਾਬ ਮੌਸਮ ਅਤੇ ਇੱਥੇ ਲਗਾਤਾਰ ਮਲਬਾ ਅਤੇ ਪੱਥਰ ਆਉਣ ਕਾਰਨ ਬਚਾਅ ਟੀਮਾਂ ਨੂੰ ਆਪਣਾ ਕੰਮ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਬਚਾਅ ਕਾਰਜ ਰੋਕਣਾ ਪਿਆ। ਸ੍ਰੀ ਰਾਣਾ ਅਨੁਸਾਰ ਮੰਗਲਵਾਰ ਤੜਕੇ ਬਚਾਅ ਟੀਮਾਂ ਵੱਲੋਂ ਮੁੜ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਇਸ ਸਥਾਨ 'ਤੇ 3 ਵਿਅਕਤੀ (2 ਔਰਤਾਂ ਅਤੇ 1 ਪੁਰਸ਼) ਬੇਹੋਸ਼ੀ ਦੀ ਹਾਲਤ 'ਚ ਮਿਲੇ ਹਨ, ਜਿਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਲਗਾਤਾਰ ਜਾਰੀ ਬਚਾਅ ਕਾਰਜ ਦੌਰਾਨ ਕੁਝ ਸਮੇਂ ਬਾਅਦ ਬਚਾਅ ਟੀਮਾਂ ਨੂੰ ਇਕ ਹੋਰ ਔਰਤ ਬੇਹੋਸ਼ੀ ਦੀ ਹਾਲਤ 'ਚ ਮਿਲੀ, ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਸ ਤਰ੍ਹਾਂ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 05 ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ - ਮੁੜ ਵਾਪਰੀ ਸ਼ਰਮਨਾਕ ਘਟਨਾ : 15 ਸਾਲਾ ਕੁੜੀ ਨਾਲ ਦਰਿੰਦਗੀ, ਸੜਕ 'ਤੇ ਮਿਲੀ ਬੇਹੋਸ਼
ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਗੋਪਾਲ ਪੁੱਤਰ ਭਗਤਾਰਾਮ, ਦੁਰਗਾਬਾਈ ਖਾਪਰ ਪਤਨੀ ਸੰਘ ਲਾਲ ਵਾਸੀ ਨੇਪਾਵਾਲੀ, ਤਿਤਲੀ ਦੇਵੀ ਪਤਨੀ ਰਾਜੇਂਦਰ ਮੰਡਲ ਵਾਸੀ ਪਿੰਡ ਵੈਦੇਹੀ, ਭਰਤ ਭਾਈ ਨਿਰਲਾਲ ਪੁੱਤਰ ਨਿਰਲਾਲ ਪਟੇਲ, ਸਮਨਬਾਈ ਪਤਨੀ ਸ਼ਲਕ ਰਾਮ ਵਜੋਂ ਹੋਈ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਰਾਣਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਜਿਵਾਚ ਤਿਵਾੜੀ ਪੁੱਤਰ ਰਾਮਚਰਿਤ, ਮਨਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ, ਛਗਨਲਾਲ ਪੁੱਤਰ ਭਗਤਾ ਰਾਮ ਨੂੰ ਜ਼ਖਮੀ ਹਾਲਤ ਵਿਚ ਬਚਾ ਲਿਆ। ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਰੁਦਰਪ੍ਰਯਾਗ ਦੇ ਜ਼ਿਲਾ ਆਫਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਦੱਸਿਆ ਕਿ ਜ਼ਿਲਾ ਪੁਲਸ ਦੇ ਪੱਧਰ 'ਤੇ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਰਾਤ ਸਾਢੇ 6 ਵਜੇ ਤੋਂ ਬਾਅਦ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ।
ਇਹ ਵੀ ਪੜ੍ਹੋ - ਤੰਦੂਰੀ ਰੋਟੀ ਖਾਣ ਵਾਲੇ ਲੋਕ ਹੋਣ ਸਾਵਧਾਨ, ਵੀਡੀਓ ਵੇਖ ਤੁਸੀਂ ਵੀ ਲਓਗੇ 'ਕਚੀਚੀਆਂ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8