ਭਿਆਨਕ ਹਾਦਸੇ 'ਚ ਬਾਬਾ ਵਰਿੰਦਰ ਸਿੰਘ ਸਲਪਾਣੀ ਵਾਲਿਆਂ ਸਣੇ 5 ਸਿੰਘਾਂ ਦੀ ਦਰਦਨਾਕ ਮੌਤ

Wednesday, Nov 15, 2023 - 11:24 AM (IST)

ਭਿਆਨਕ ਹਾਦਸੇ 'ਚ ਬਾਬਾ ਵਰਿੰਦਰ ਸਿੰਘ ਸਲਪਾਣੀ ਵਾਲਿਆਂ ਸਣੇ 5 ਸਿੰਘਾਂ ਦੀ ਦਰਦਨਾਕ ਮੌਤ

ਕੁਰੂਕੁਸ਼ੇਤਰ (ਭਾਸ਼ਾ)- ਹਰਿਆਣਾ ਦੇ ਕੁਰੂਤੁਸ਼ੇਤਰ 'ਚ ਮੰਗਲਵਾਰ ਰਾਤ ਭਿਆਨਕ ਹਾਦਸਾ ਵਾਪਰਿਆ। ਪਿਹੋਵਾ ਕਸਬੇ 'ਚ ਟਿਕਰੀ ਪਿੰਡ ਕੋਲ ਇਕ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਦੂਜੇ ਵਾਹਨ ਨਾਲ ਟਕਰਾ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕ ਲੋਕ ਕੁਰੂਕੁਸ਼ੇਤਰ ਦੇ ਸਲਪਾਨੀ ਪਿੰਡ ਦੇ ਗੁਰਦੁਆਰਾ ਦੇ ਸੇਵਾਦਾਰ ਸਨ। ਇਕ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਫੇਸਬੁੱਕ 'ਤੇ ਪੋਸਟ ਕਰ ਕੇ ਹੋਏ ਘਟਨਾ 'ਤੇ ਦੁੱਖ ਜਤਾਇਆ ਹੈ। 

PunjabKesari

ਇਹ ਵੀ ਪੜ੍ਹੋ : ਪਿਓ ਨੇ 4 ਬੱਚਿਆਂ ਨੂੰ ਦਿੱਤਾ ਜ਼ਹਿਰ, 2 ਧੀਆਂ ਦੀ ਮੌਤ, ਇਕ ਬੇਟੇ ਤੇ ਧੀ ਦੀ ਹਾਲਤ ਨਾਜ਼ੁਕ, ਜਾਣੋ ਵਜ੍ਹਾ

ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਰਾਤ ਰਾਸ਼ਟਰੀ ਰਾਜਮਾਰਗ 'ਤੇ ਠੀਕਰੀ ਪਿੰਡ ਕੋਲ ਹੋਇਆ। ਦੱਸਿਆ ਜਾ ਰਿਹਾ ਹੈ ਗੱਡੀ ਦੇ ਸਾਹਮਣੇ ਅਚਾਨਕ ਇਕ ਪਸ਼ੂ ਆ ਗਿਆ, ਜਿਸ ਤੋਂ ਬਾਅਦ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨੂੰ ਟਕਰਾਉਣ ਤੋਂ ਬਾਅਦ ਦੂਜੇ ਪਾਸਿਓਂ ਆ ਰਹੇ ਇਕ ਵਾਹਨ ਨਾਲ ਟਕਰਾ ਗਈ। ਜਿਸ ਕਾਰਨ ਹਾਦਸੇ 'ਚ 5 ਸੇਵਾਦਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕਾਂ 'ਚ ਬਾਬਾ ਵੀਰੇਂਦਰ ਸਿੰਘ (26), ਬਾਬਾ ਗੁਰਪੇਜ ਸਿੰਘ (40), ਬਾਬਾ ਹਰਵਿੰਦਰ ਸਿੰਘ (38), ਹਰਮਨ ਸਿੰਘ (25), ਮਨਦੀਪ ਸਿੰਘ (24) ਸ਼ਾਮਲ ਹਨ। ਉੱਥੇ ਹੀ ਮ੍ਰਿਤਕ ਸੇਵਾਦਾਰਾਂ ਦੀਆਂ ਮ੍ਰਿਤਕ ਦੇਹਾਂ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News