ਦਰਖੱਤ ਨਾਲ ਟਕਰਾ ਕੇ ਕੰਧ 'ਤੇ ਚੜ੍ਹੀ ਤੇਜ਼ ਰਫਤਾਰ ਕਾਰ, 5 ਲੋਕਾਂ ਦੀ ਮੌਤ
Monday, Jul 02, 2018 - 05:24 PM (IST)
ਫਤਿਹਾਬਾਦ— ਫਤਿਹਾਬਾਦ— ਫਤਿਹਾਬਾਦ ਦੇ ਟੋਹਾਨਾ 'ਚ ਇਕ ਭਿਆਨਕ ਹਾਦਸਾ ਹੋ ਗਿਆ। ਘਟਨਾ ਰਤੀਆ ਰੋਡ ਸਥਿਤ ਮਾਰੂਤੀ ਏਜੰਸੀ ਨੇੜੇ ਦੀ ਹੈ, ਜਿੱਥੇ ਇਕ ਕਾਰ ਦੇ ਅੱਗੇ ਆਵਾਰਾ ਬਲਦ ਆਉਣ ਕਰਕੇ ਸੰਤੁਲਨ ਵਿਗੜ ਗਿਆ ਅਤੇ ਕਾਰ ਦਰਖੱਤ ਨਾਲ ਟਕਰਾਉਣ ਦੇ ਬਾਅਦ ਕੰਧ 'ਤੇ ਚੜ੍ਹ ਗਈ। ਹਾਦਸੇ 'ਚ ਕਾਰ ਸਵਾਰ 7 ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 5 ਲੋਕਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ। ਮਾਮਲੇ ਦੀ ਸੂਚਨਾ ਮਿਲਣ 'ਤੇ ਪੁਲਸ ਅਧਿਕਾਰੀ ਜੋਗਿੰਦਰ ਸ਼ਰਮਾ ਮੌਕੇ 'ਤੇ ਪੁੱਜੇ। ਇਸ ਦੌਰਾਨ ਸਦਰ ਪੁਲਸ ਕਰਮਚਾਰੀਆਂ ਨੇ ਜ਼ਖਮੀਆਂ ਨੂੰ ਗੱਡੀ 'ਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
