ਪੁਲਸ ਨੇ 5 ਨਕਸਲੀ ਕੀਤੇ ਗ੍ਰਿਫ਼ਤਾਰ, ਭਾਰੀ ਮਾਤਰਾ ''ਚ ਵਿਸਫ਼ੋਟਕ ਜ਼ਬਤ

Sunday, Jul 07, 2024 - 12:32 PM (IST)

ਪੁਲਸ ਨੇ 5 ਨਕਸਲੀ ਕੀਤੇ ਗ੍ਰਿਫ਼ਤਾਰ, ਭਾਰੀ ਮਾਤਰਾ ''ਚ ਵਿਸਫ਼ੋਟਕ ਜ਼ਬਤ

ਸੁਕਮਾ (ਭਾਸ਼ਾ)- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਪੁਲਸ ਨੇ 5 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ 2 ਬੈਰਲ ਗ੍ਰਨੇਡ ਲਾਂਚਰ ਅਤੇ ਇਕ ਟਿਫਿਨ ਬੰਬ ਸਮੇਤ ਵਿਸਫ਼ੋਟਕ ਬਰਾਮਦ ਕੀਤੇ ਹਨ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਜਗਰਗੁੰਡਾ ਪੁਲਸ ਥਾਣਾ ਖੇਤਰ 'ਚ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.), 'ਬਸਤਰ ਫਾਈਟਰਜ਼' ਅਤੇ ਜ਼ਿਲ੍ਹਾ ਫ਼ੋਰਸ ਨੇ ਸੰਯੁਕਤ ਮੁਹਿੰਮ ਚਲਾਈ ਸੀ। 

ਮੁਹਿੰਮ ਦੌਰਾਨ ਸੁਰੱਖਿਆ ਦਲ ਨੇ ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਗਏ ਨਕਸਲੀਆਂ ਦੀ ਪਛਾਣ ਚਿੰਤਲਨਰ ਪੁਲਸ ਥਾਣਾ ਖੇਤਰ ਵਾਸੀ ਹੇਮਲਾ ਪਾਲਾ (35), ਹੇਮਲਾ ਹੁੰਗਾ (35), ਸੋਡੀ ਦੇਵਾ (25), ਨੁਪੋ (20) ਅਤੇ ਕੁੰਜਮ ਮਾਸਾ (28) ਵਜੋਂ ਹੋਈ ਹੈ ਅਤੇ ਸਾਰੇ ਸੁਰਪੰਗੁਡਾ ਖੇਤਰ 'ਚ ਮਿਲੀਸ਼ੀਆ ਮੈਂਬਰ ਵਜੋਂ ਸਰਗਰਮ ਸਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ 2 ਦੇਸੀ ਬੈਰਲ ਗ੍ਰਨੇਡ ਲਾਂਚਰ (ਬੀਜੀਐੱਲ) ਗੋਲੇ, ਇਕ ਟਿਫਿਨ ਬੰਬ, 7 ਜਿਲੇਟਿਨ ਛੜਾਂ, 9 ਡੇਟੋਨੇਟਰ, ਵਿਸਫ਼ੋਟਕ ਪਾਊਡਰ ਅਤੇ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਬਣਾਉਣ 'ਚ ਇਸਤੇਮਾਲ ਹੋਣ ਵਾਲੇ ਹੋਰ ਸਾਮਾਨ ਬਰਾਮਦ ਕੀਤੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News