ਇਕ ਪਰਿਵਾਰ ਦੇ 5 ਮੈਂਬਰਾਂ ਨੇ ਟਰੇਨ ਅੱਗੇ ਛਾਲ ਮਾਰ ਕੇ ਦਿੱਤੀ ਜਾਨ

Wednesday, Nov 08, 2017 - 11:28 PM (IST)

ਇਕ ਪਰਿਵਾਰ ਦੇ 5 ਮੈਂਬਰਾਂ ਨੇ ਟਰੇਨ ਅੱਗੇ ਛਾਲ ਮਾਰ ਕੇ ਦਿੱਤੀ ਜਾਨ

ਸੰਭਲਪੁਰ— ਓਡਿਸ਼ਾ 'ਚ ਇਕ ਹੀ ਪਰਿਵਾਰ ਦੇ 5 ਮੈਂਬਰਾਂ ਨੇ ਟਰੇਨ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ। ਇਹ ਹਾਦਸਾ ਮੰਗਲਵਾਰ ਨੂੰ ਸੰਭਲਪੁਰ ਜ਼ਿਲੇ ਦੇ ਸਰਲਾ ਜੰਕਸ਼ਨ 'ਤੇ ਹੋਇਆ।
ਪਰਿਵਾਰ ਦੇ ਪੰਜ ਮੈਂਬਰਾਂ ਸਟੇਸ਼ਨ 'ਤੇ ਪਹੁੰਚੇ ਅਤੇ ਪਲੇਟਫਾਰਮ 'ਤੇ ਚਹਿਲਕਦਮੀ ਕਰਦੇ ਰਹੇ, ਜਿਉ ਹੀ ਟਰੇਨ ਆਈ ਤਾਂ ਪੰਜਾਂ ਨੇ ਉਸ ਦੇ ਅੱਗੇ ਛਾਲ ਮਾਰ ਦਿੱਤੀ। ਇਸ ਤੋਂ ਪਹਿਲਾਂ ਕਿ ਟਰੇਨ ਦਾ ਡਰਾਈਵਰ ਅਤੇ ਦੂਜੇ ਲੋਕ ਕੁਝ ਸਮਝਦੇ, ਟਰੇਨ ਉਨ੍ਹਾਂ ਦੇ ਉਪਰੋ ਲੰਘਦੀ ਹੋਈ ਅੱਗੇ ਨਿਕਲ ਗਈ। ਹਾਲਾਂਕਿ ਉਨ੍ਹਾਂ ਨੂੰ ਟ੍ਰੈਕ 'ਤੇ ਛਾਲ ਮਾਰਿਦਆਂ ਦੇਖ ਕੇ ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਗਾਈ ਪਰ ਉਦੋਂ ਤੱਕ ਪੰਜਾਂ ਦੀ ਟਰੇਨ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਚੁਕੀ ਸੀ। ਆਲੇ ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਪੂਰੇ ਪਰਿਵਾਰ ਨੇ ਖੁਦਕੁਸ਼ੀ ਕੀਤੀ ਹੈ ਪਰ ਇਨ੍ਹਾਂ ਲੋਕਾਂ ਨੇ ਕਿਉਂ ਖੁਦਕੁਸ਼ੀ ਕੀਤੀ, ਇਸ ਦੀ ਜਾਣਕਾਰੀ ਫਿਲਹਾਲ ਨਹੀਂ ਮਿਲ ਸਕੀ ਹੈ।


Related News