UP ਦੇ ਰਹਿਣ ਵਾਲੇ ਇਕੋ ਪਰਿਵਾਰ ਦੇ 5 ਜੀਅ ਕਸ਼ਮੀਰ ''ਚ ਮਿਲੇ ਮ੍ਰਿਤਕ

Wednesday, Feb 08, 2023 - 03:39 PM (IST)

UP ਦੇ ਰਹਿਣ ਵਾਲੇ ਇਕੋ ਪਰਿਵਾਰ ਦੇ 5 ਜੀਅ ਕਸ਼ਮੀਰ ''ਚ ਮਿਲੇ ਮ੍ਰਿਤਕ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਬੁੱਧਵਾਰ ਯਾਨੀ ਕਿ ਅੱਜ ਕਿਰਾਏ ਦੇ ਮਕਾਨ 'ਚ ਰਹਿ ਰਹੇ 3 ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 5 ਮੈਂਬਰ ਮ੍ਰਿਤਕ ਮਿਲੇ। ਪਰਿਵਾਰ ਉੱਤਰ ਪ੍ਰਦੇਸ਼ ਦੇ ਬਿਜਨੌਰ ਦਾ ਰਹਿਣ ਵਾਲਾ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। 

ਪੁਲਸ ਨੇ ਦੱਸਿਆ ਕਿ 35 ਸਾਲਾ ਮਾਜਿਦ ਅੰਸਾਰੀ ਅਤੇ ਉਸ ਦੇ ਪਰਿਵਾਰ ਦੇ 4 ਮੈਂਬਰਾਂ ਨੂੰ ਕੁਪਵਾੜਾ ਜ਼ਿਲ੍ਹੇ 'ਚ ਉਨ੍ਹਾਂ ਦੇ ਗੁਆਂਢੀਆਂ ਨੇ ਕਿਰਾਏ ਦੀ ਰਿਹਾਇਸ਼ 'ਚ ਬੇਹੋਸ਼ ਵੇਖਿਆ। ਗੁਆਂਢੀਆਂ ਨੇ ਤੁਰੰਤ ਸਥਾਨਕ ਡਾਕਟਰਾਂ ਤੋਂ ਮਦਦ ਮੰਗੀ। ਉਨ੍ਹਾਂ ਨੇ ਕਿਹਾ ਕਿ ਜਾਂਚ ਵਿਚ ਪੰਜਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। 

ਅਧਿਕਾਰੀਆਂ ਨੇ ਦੱਸਿਆ ਕਿ ਸਾਹ ਘੁੱਟਣਾ ਮੌਤਾਂ ਦਾ ਸੰਭਾਵਿਤ ਕਾਰਨ ਹੈ, ਜਦਕਿ ਪੁਲਸ ਨੇ ਪੁੱਛਗਿੱਛ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਹੋਰ ਮ੍ਰਿਤਕਾਂ ਦੀ ਪਛਾਣ ਅੰਸਾਰੀ ਦੀ ਪਤਨੀ ਸੋਹਾਨਾ ਖਾਤੂਨ (30) ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਫੈਜਾਨ (4), ਅਬੂ ਜਰ (3) ਅਤੇ ਇਕ ਸ਼ਿਸ਼ੂ ਦੇ ਰੂਪ ਵਿਚ ਹੋਈ ਹੈ।


author

Tanu

Content Editor

Related News