ਸੜਕ ਹਾਦਸੇ ''ਚ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ

Tuesday, Nov 21, 2023 - 05:29 PM (IST)

ਸੜਕ ਹਾਦਸੇ ''ਚ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ

ਚਿਤਰਕੂਟ- ਉੱਤਰ ਪ੍ਰਦੇਸ਼ 'ਚ ਚਿਤਰਕੂਟ ਜ਼ਿਲ੍ਹੇ ਦੇ ਰੈਪੁਰਾ ਇਲਾਕੇ 'ਚ ਮੰਗਲਵਾਰ ਨੂੰ ਰੋਡਵੇਜ਼ ਦੀ ਬੱਸ ਅਤੇ ਬੋਲੈਰੋ ਵਿਚਾਲੇ ਹੋਈ ਟੱਕਰ 'ਚ ਇਕ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ, ਜਦਕਿ 6 ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਪੁਲਸ ਸੁਪਰਡੈਂਟ ਵਰਿੰਦਾ ਸ਼ੁਕਲਾ ਨੇ ਦੱਸਿਆ ਕਿ ਇਹ ਹਾਦਸਾ ਨੈਸ਼ਨਲ ਹਾਈਵੇਅ-35 'ਤੇ ਗ੍ਰਾਮ ਪੰਚਾਇਤ ਬਗਰੇਹੀ ਨੇੜੇ ਉਸ ਸਮੇਂ ਵਾਪਰਿਆ ਜਦੋਂ ਚਿਤਰਕੂਟ ਤੋਂ ਪ੍ਰਯਾਗਰਾਜ ਜਾ ਰਹੀ ਜਨਰਥ ਬੱਸ ਪ੍ਰਯਾਗਰਾਜ ਤੋਂ ਆ ਰਹੀ ਬੋਲੈਰੋ ਨਾਲ ਟਕਰਾ ਗਈ। ਬੋਲੈਰੋ 'ਚ ਸਵਾਰ 11 'ਚੋਂ 5 ਯਾਤਰੀਆਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ।

ਮੌਕੇ 'ਤੇ ਪਹੁੰਚ ਕੇ ਜ਼ਿਲ੍ਹਾ ਅਧਿਕਾਰੀ ਅਭਿਸ਼ੇਕ ਆਨੰਦ ਅਤੇ ਪੁਲਸ ਸੁਪਰਡੈਂਟ ਬਰਿੰਦਾ ਸ਼ੁਕਲਾ ਨੇ ਗੰਭੀਰ ਜ਼ਖਮੀਆਂ ਨੂੰ ਜ਼ਿਲ੍ਹ ਹਸਪਤਾਲ ਅਤੇ ਕਮਿਊਨਿਟੀ ਹੈਲਥ ਸੈਂਟਰ ਰਾਮਨਗਰ 'ਚ ਦਾਖਲ ਕਰਵਾਇਆ। ਜ਼ਿਲ੍ਹਾ ਅਧਿਕਾਰੀ ਅਤੇ ਪੁਲਸ ਸੁਪਰਡੈਂਟ ਵੀ ਜ਼ਖਮੀਆਂ ਦੀ ਜਾਣਕਾਰੀ ਲੈਣ ਜ਼ਿਲ੍ਹਾ ਹਸਪਤਾਲ ਪਹੁੰਚੇ। ਪੁਲਸ ਸੁਪਰਡੈਂਟ ਨੇ ਦੱਸਿਆ ਕਿ 2 ਦੀ ਮੌਕੇ 'ਤੇ ਹੀ ਮੌਤ ਹੋ ਗਈ, 2 ਦੀ ਜ਼ਿਲ੍ਹਾ ਹਸਪਤਾਲ ਲਿਜਾਂਦੇ ਸਮੇਂ ਅਤੇ ਇਕ ਯਾਤਰੀ ਦੀ ਰਾਮਨਗਰ ਹਸਪਤਾਲ 'ਚ ਮੌਤ ਹੋ ਗਈ। ਇਸ ਤੋਂ ਇਲਾਵਾ ਚਾਰ ਜ਼ਖਮੀ ਯਾਤਰੀਆਂ ਨੂੰ ਪ੍ਰਯਾਗਰਾਜ ਰੈਫਰ ਕਰ ਦਿੱਤਾ ਗਿਆ ਹੈ, ਜਦਕਿ 2 ਨੂੰ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ 'ਚ ਬੱਸ 'ਚ ਸਵਾਰ ਇਕ ਯਾਤਰੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।


author

Tanu

Content Editor

Related News