ਫਤਿਹਪੁਰ ’ਚ ਦਰਦਨਾਕ ਹਾਦਸਾ; ਬਰਾਤੀਆਂ ਨਾਲ ਭਰੀ ਬੱਸ ਅਤੇ ਟਰੈਕਟਰ ਵਿਚਾਲੇ ਟੱਕਰ, 5 ਮਰੇ

Wednesday, Apr 20, 2022 - 11:18 AM (IST)

ਫਤਿਹਪੁਰ ’ਚ ਦਰਦਨਾਕ ਹਾਦਸਾ; ਬਰਾਤੀਆਂ ਨਾਲ ਭਰੀ ਬੱਸ ਅਤੇ ਟਰੈਕਟਰ ਵਿਚਾਲੇ ਟੱਕਰ, 5 ਮਰੇ

ਫਤਿਹਪੁਰ– ਉੱਤਰ ਪ੍ਰਦੇਸ਼ ਦੇ ਫਤਿਹਪੁਰ ’ਚ ਬਰਾਤੀਆਂ ਨਾਲ ਭਰੀ ਬੱਸ ਦੀ ਇਕ ਟਰੈਕਟਰ-ਟਰਾਲੀ ਨਾਲ ਟੱਕਰ ’ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਹੋਰ ਜ਼ਖਮੀ ਹੋ ਗਏ। ਪੁਲਸ ਇੰਸਪੈਕਟਰ ਹੇਮਰਾਜ ਮੀਣਾ ਨੇ ਦੱਸਿਆ ਕਿ ਕੌਸ਼ਾਂਬੀ ਤੋਂ ਫਤਿਹਪੁਰ ਜਾ ਰਹੀ ਬੱਸ ਇਕ ਟਰੈਕਟਰ-ਟਰਾਲੀ ਨਾਲ ਟਕਰਾ ਕੇ ਪਲਟ ਗਈ। ਇਹ ਹਾਦਸਾ ਘੋਸ਼ ਥਾਣਾ ਖੇਤਰ ’ਚ ਪ੍ਰੇਮ ਨਗਰ ਕੋਲ ਵਾਪਰਿਆ। 

ਪੁਲਸ ਮੁਤਾਬਕ ਕੌਸ਼ਾਂਬੀ ਦੇ ਸੈਨੀ ਥਾਣਾ ਖੇਤਰ ’ਚ ਕਮਾਲਪੁਰ ਪਿੰਡ ਤੋਂ ਮੰਗਲਵਾਰ ਰਾਤ ਕਰੀਬ 9.00 ਵਜੇ ਬੱਸ ਬਰਾਤ ਲੈ ਕੇ ਫਤਿਹਪੁਰ ਜ਼ਿਲ੍ਹੇ ਦੇ ਸੁਲਤਾਨਪੁਰ ਜਾ ਰਹੀ ਸੀ। ਥਾਣਾ ਖੇਤਰ ਦੇ ਪ੍ਰੇਮ ਨਗਰ ਚੌਰਾਹੇ ’ਤੇ ਬੇਕਾਬੂ ਬੱਸ ਟਰੈਕਟਰ ਨਾਲ ਟਕਰਾ ਗਈ। ਇਸ ਨਾਲ ਬੱਸ ’ਚ ਸਵਾਰ 4 ਬਰਾਤੀਆਂ ਦੀ ਮੌਕ ’ਤੇ ਹੀ ਮੌਤ ਹੋ ਗਈ। ਜਦਕਿ 15 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਇਲਾਜ ਦੌਰਾਨ ਇਕ ਹੋਰ ਯਾਤਰੀ ਦੀ ਮੌਤ ਹੋ ਗਈ।

ਓਧਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਹਾਦਸੇ ’ਚ 5 ਲੋਕਾਂ ਦੀ ਮੌਤ ’ਤੇ ਡੂੰਘਾ ਸੋਗ ਜ਼ਾਹਰ ਕਰਦੇ ਹੋਏ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਜਤਾਈ ਹੈ। ਉਨ੍ਹਾਂ ਨੇ ਜ਼ਖਮੀਆਂ ਦਾ ਇਲਾਜ ਕਰਵਾਏ ਜਾਣ ਦੇ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ।


author

Tanu

Content Editor

Related News