ਪੱਛਮੀ ਬੰਗਾਲ ''ਚ ਵਾਪਰਿਆ ਭਿਆਨਕ ਹਾਦਸਾ, ਇਕ ਹੀ ਪਰਿਵਾਰ ਦੇ 4 ਲੋਕਾਂ ਸਮੇਤ 5 ਦੀ ਮੌਤ

Monday, Apr 04, 2022 - 02:47 PM (IST)

ਪੱਛਮੀ ਬੰਗਾਲ ''ਚ ਵਾਪਰਿਆ ਭਿਆਨਕ ਹਾਦਸਾ, ਇਕ ਹੀ ਪਰਿਵਾਰ ਦੇ 4 ਲੋਕਾਂ ਸਮੇਤ 5 ਦੀ ਮੌਤ

ਵਰਧਮਾਨ (ਭਾਸ਼ਾ)- ਪੱਛਮੀ ਬੰਗਾਲ ਦੇ ਵਰਧਮਾਨ ਜ਼ਿਲ੍ਹੇ 'ਚ ਇਕ ਡੰਪਰ ਦੇ ਇਕ ਈ-ਰਿਕਸ਼ੇ ਨਾਲ ਟਕਰਾਉਣ ਕਾਰਨ ਚਾਰ ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ  ਕਿ ਘਟਨਾ ਵਰਮਾਨ-ਸੂਰੀ ਮਾਰਗ 'ਤੇ ਝਿੰਗੁਟੀ 'ਚ ਉਸ ਸਮੇਂ ਹੋਈ, ਜਦੋਂ ਚਾਰ ਔਰਤਾਂ ਮੱਛੀ ਫੜਨ ਜਾ ਰਹੀਆਂ ਸਨ। ਇਹ ਚਾਰ ਔਰਤਾਂ ਇਕ ਹੀ ਪਰਿਵਾਰ ਤੋਂ ਸਨ।

ਅਧਿਕਾਰੀ ਨੇ ਦੱਸਿਆ ਕਿ ਡੰਪਰ ਨੇ ਈ-ਰਿਕਸ਼ੇ ਨੂੰ ਪਿੱਛਿਓਂ ਟੱਕਰ ਮਾਰੀ, ਜਿਸ ਨਾਲ ਈ-ਰਿਕਸ਼ਾ ਚਾਲਕ ਸਮੇਤ ਸਾਰੇ 5 ਲੋਕਾਂ ਦੀ ਮੌਤ ਹੋ ਗਈ, ਸਾਰੀਆਂ ਔਰਤਾਂ ਪਾਲਿਤਪੁਰ ਪਿੰਡ ਦੀਆਂ ਸਨ, ਜਦੋਂ ਕਿ ਚਾਲਕ ਸਿਜੇਪਾਰਾ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਡੰਪਰ ਚਾਲਕ ਅਤੇ ਸਹਿ ਚਾਲਕ ਮੌਕੇ 'ਤੇ ਫਰਾਰ ਹੋ ਗਏ, ਜਦੋਂ ਕਿ ਵਾਹਨ ਨੂੰ ਜ਼ਬਤ ਕਰ ਲਿਆ ਗਿਆ ਹੈ।


author

DIsha

Content Editor

Related News