ਤੇਜ਼ ਹਵਾਵਾਂ ਤੋਂ ਬਚਣ ਲਈ ਹੋਰਡਿੰਗ ਪਿੱਛੇ ਲਿਆ ਸਹਾਰਾ ਬਣਿਆ ਮੌਤ ਦਾ ਸਬੱਬ, 5 ਲੋਕਾਂ ਨੇ ਗੁਆਈ ਜਾਨ

Tuesday, Apr 18, 2023 - 05:34 AM (IST)

ਤੇਜ਼ ਹਵਾਵਾਂ ਤੋਂ ਬਚਣ ਲਈ ਹੋਰਡਿੰਗ ਪਿੱਛੇ ਲਿਆ ਸਹਾਰਾ ਬਣਿਆ ਮੌਤ ਦਾ ਸਬੱਬ, 5 ਲੋਕਾਂ ਨੇ ਗੁਆਈ ਜਾਨ

ਪੁਣੇ (ਭਾਸ਼ਾ): ਮਹਾਰਾਸ਼ਟਰ ਵਿਚ ਪੁਣੇ ਜ਼ਿਲ੍ਹੇ ਦੇ ਪਿੰਪਰੀ ਚਿੰਕਵਡ ਖੇਤਰ ਵਿਚ ਸੋਮਵਾਰ ਸ਼ਾਮ ਤੇਜ਼ ਹਵਾ ਦੇ ਕਾਰਨ ਲੋਹੇ ਦਾ ਹੋਰਡਿੰਗ ਡਿੱਗਣ ਨਾਲ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਜਾਨਲੇਵਾ ਸੈਲਫ਼ੀ! ਬੱਚੇ ਨਾਲ Selfie ਲੈ ਰਹੀ ਨਾਬਾਲਗਾ ਦੀ ਹੋਈ ਦਰਦਨਾਕ ਮੌਤ, ਜਾਣੋ ਪੂਰਾ ਮਾਮਲਾ

ਇਹ ਘਟਨਾ ਰਾਵਤ ਕਿਵਲੇ ਖੇਤਰ ਵਿਚ ਮੁੰਬਈ-ਪੁਣੇ ਰਾਜਮਾਰਗ 'ਤੇ ਸਰਵਿਸ ਰੋਡ 'ਤੇ ਵਾਪਰੀ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ, "ਤੇਜ਼ ਹਵਾ ਦੇ ਕਾਰਨ ਕੁੱਝ ਲੋਕਾਂ ਨੇ ਲੋਹੇ ਦੇ ਹੋਰਡਿੰਗ ਪਿੱਛੇ ਸਹਾਰਾ ਲਿਆ ਸੀ। ਹੋਰਡਿੰਗ ਅਚਾਨਕ ਉਨ੍ਹਾਂ 'ਤੇ ਡਿੱਗ ਗਿਆ, ਜਿਸ ਨਾਲ 5 ਲੋਕਾਂ ਦੀ ਮੌਤ ਹੋ ਗਈ ਤੇ 2 ਹੋਰ ਜ਼ਖ਼ਮੀ ਹੋ ਗਏ।"

ਇਹ ਖ਼ਬਰ ਵੀ ਪੜ੍ਹੋ - Apple ਦੇ CEO ਪਹੁੰਚੇ ਮੁੰਬਈ, ਮਾਧੁਰੀ ਦੀਕਸ਼ਿਤ ਨਾਲ ਖਾਧਾ ਵੜਾਪਾਵ, ਮੁਕੇਸ਼ ਅੰਬਾਨੀ ਨਾਲ ਵੀ ਕੀਤੀ ਮੁਲਾਕਾਤ

ਉਨ੍ਹਾਂ ਕਿਹਾ ਕਿ 5 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਤੇ ਇਹ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਜਾਰੀ ਹੈ ਕਿ ਹੋਰਡਿੰਗ ਦੇ ਥੱਲੇ ਕੋਈ ਹੋਰ ਤਾਂ ਨਹੀਂ ਫੱਸਿਆ ਹੋਇਆ। ਅਧਿਕਾਰੀ ਨੇ ਕਿਹਾ ਕਿ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News