ਹਿਮਾਚਲ ਪ੍ਰਦੇਸ਼ ''ਚ ਖੱਡ ''ਚ ਡਿੱਗੀ ਬੱਸ, 5 ਲੋਕਾਂ ਦੀ ਮੌਤ

03/10/2020 11:17:11 AM

ਚੰਬਾ— ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ 'ਚ ਮੰਗਲਵਾਰ ਭਾਵ ਅੱਜ ਸਵੇਰੇ ਇਕ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 35 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੂਤਰਾਂ ਮੁਤਾਬਕ ਚੰਬਾ ਜ਼ਿਲੇ ਵਿਚ ਇਕ ਬੱਸ ਖੱਡ 'ਚ ਡਿੱਗ ਗਈ। ਹਾਦਸੇ 'ਚ ਜ਼ਖਮੀ ਹੋਣ ਵਾਲਿਆਂ ਦਾ ਸਥਾਨਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। 
ਜਾਣਕਾਰੀ ਮੁਤਾਬਕ ਐੱਚ. ਆਰ. ਟੀ. ਸੀ. ਦੀ ਬੱਸ ਦੇਹਰਾਦੂਨ ਤੋਂ ਚੰਡੀਗੜ੍ਹ ਹੁੰਦੇ ਹੋਏ ਚੰਬਾ ਆ ਰਹੀ ਸੀ। ਚੰਬਾ ਪਠਾਨਕੋਟ ਮਾਰਗ 'ਤੇ ਬੱਸ ਖੱਡ 'ਚ ਡਿੱਗ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ 'ਚ ਸਵਾਰ 5 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 34 ਜ਼ਖਮੀ ਹਨ।


Tanu

Content Editor

Related News