ਲਾਕਡਾਊਨ ਦੌਰਾਨ ਮੋਦੀ ਨੇ ਸ਼ੇਅਰ ਕੀਤੀ 'ਫਿੱਟਨੈੱਸ ਵੀਡੀਓ', ਦੱਸਿਆ ਫਿੱਟ ਰਹਿਣ ਦਾ ਮੰਤਰ

03/30/2020 10:22:57 AM

ਨਵੀਂ ਦਿੱਲੀ - ਪੂਰੀ ਦੁਨੀਆਂ ’ਚ ਚੱਲ ਰਹੇ ਲਾਕ ਡਾਊਨ ਦੇ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਤੰਦਰੁਸਤ ਰਹਿਣ ਦੇ ਲਈ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਆਪਣੀਆਂ ਕੁਝ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਮਨ ਕੀ ਬਾਤ ’ਚ ਪੀ.ਐੱਮ. ਮੋਦੀ ਨੇ ਕਿਹਾ ਸੀ ਕਿ ਜੇ ਮੈਂ ਤੰਦਰੁਸਤੀ ਦੀ ਗੱਲ ਕਰਾਂਗਾ ਤਾਂ ਇਸ ਵਿਚ ਬਹੁਤ ਸਮਾਂ ਲੱਗ ਜਾਵੇਗਾ। ਇਸ ਲਈ ਮੈਂ ਕੁਝ ਵੀਡੀਓ ਅਪਲੋਡ ਕਰਾਂਗਾ। ਪ੍ਰਧਾਨ ਮੰਤਰੀ ਮੋਦੀ ਦੇ ਫਿਟਨੈਸ ਦੀ ਵੀਡੀਓ ਤੁਸੀਂ ਨਮੋ ਐਪ 'ਤੇ ਵੀ ਦੇਖ ਸਕਦੇ ਹੋ। 

 

 ਮੋਦੀ ਦੀ ਫਿਟਨੈਸ ਵੀਡੀਓ (ਦੇਖਣ ਲਈ ਕਲਿੱਕ ਕਰੋ) 

ਐਤਵਾਰ ਵਾਲੇ ਦਿਨ ਪ੍ਰਸਾਰਿਤ ਹੋਏ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਮੈਂ ਨਾ ਹੀ ਤੰਦਰੁਸਤੀ ਦਾ ਮਾਹਿਰ ਹਾਂ ਅਤੇ ਨਾ ਹੀ ਯੋਗਾ ਸਿਖਾਉਣ ਵਾਲਾ ਕੋਈ ਸ਼ਖਸ। ਮੈਂ ਹਰ ਰੋਜ਼ ਸਵੇਰ ਦੇ ਸਮੇਂ ਸਿਰਫ ਅਭਿਆਸ ਕਰਦਾ ਹਾਂ। ਹਾਂ, ਇਹ ਗੱਲ ਸੱਚ ਜ਼ਰੂਰ ਹੈ ਕਿ ਯੋਗਾ ਕਰਨ ਨਾਲ ਮੈਨੂੰ ਕੁਝ ਯੋਗਾ ਆਸਣਾ ਨਾਲ ਲਾਭ ਜ਼ਰੂਰ ਹੋਇਆ ਹੈ। ਲਾਕ ਡਾਊਨ ਦੇ ਸਮੇਂ ਹੋ ਸਕਦਾ ਹੈ ਕਿ ਮੇਰੇ ਦੱਸੇ ਕੁਝ ਕੁ ਟਿਪਸ ਤੁਹਾਨੂੰ ਫਾਇਦਾ ਪਹੁੰਚਾ ਸਕਣ। ਨਵਰਾਤਰੀ ਦੇ ਵਰਤ 'ਤੇ ਬੋਲਦੇ ਹੋਏ ਪੀ.ਐੱਮ ਮੋਦੀ ਨੇ ਕਿਹਾ ਕਿ,' ਇਹ ਮੇਰੇ, ਮੇਰੇ ਵਿਸ਼ਵਾਸ ਅਤੇ ਮੇਰੀ ਮਹਾਂਸ਼ਕਤੀ ਦੇ ਵਿਚਕਾਰ ਦੀ ਗੱਲ ਹੈ। 

ਲਕਸ਼ਮਣ ਰੇਖਾ ਦੀ ਕਰੋਂ ਪਾਲਣਾ
ਮਨ ਕੀ ਬਾਤ ਵਿਚ ਪੀ.ਐੱਮ. ਮੋਦੀ ਨੇ ਲਾਕ ਡਾਊਨ ਦੀ ਸਾਰਥਕਤਾ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਕੁਝ ਲੋਕਾਂ ਨੂੰ ਸ਼ਾਇਦ ਇਹ ਮਹਿਸੂਸ ਹੋ ਰਿਹ ਹੈ ਕਿ ਉਹ ਲਾਕਡਾਊਨ ਦੀ ਪਾਲਣਾ ਕਰਕੇ ਹੋਰਾਂ ਲੋਕਾਂ ਦੀ ਮਦਦ ਕਰ ਰਹੇ ਹਨ। ਜੇਕਰ ਉਹ ਲੋਕ ਅਜਿਹਾ ਸੋਚ ਰਹੇ ਹਨ ਤਾਂ ਬਹੁਤ ਗਲਤ ਹੈ। ਲਾਕਡਾਊਨ ਸਾਡੇ ਅਤੇ ਸਾਡੇ ਪਰਿਵਾਰ ਨੂੰ ਇਸ ਬੀਮਾਰੀ ਤੋਂ ਬਚਾ ਕੇ ਰੱਖਣ ਦਾ ਇਕ ਸਾਧਨ ਹੈ। ਇਨ੍ਹਾਂ ਦਿਨਾਂ ਤੋਂ ਇਲਾਵਾ ਅਗਲੇ ਹੋਰ ਕਈ ਦਿਨਾਂ ਤੱਕ ਤੁਹਾਨੂੰ ਇਸ ਲਾਕ ਡਾਊਨ ਦੇ ਵਿਚਕਾਰ ਵਾਲੀ ਲਕਸ਼ਮਣ ਰੇਖਾ ਦੀ ਪਾਲਣਾ ਕਰਨੀ ਪਏਗੀ’’

ਹੋ ਰਹੀ ਮੁਸ਼ਕਲ ਦੇ  ਸਬੰਧ ’ਚ ਮੰਗੀ ਮੁਆਫੀ
ਕੋਰੋਨਾ ਵਾਇਰਸ ਦੇ ਸਬੰਧ ’ਚ ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ’ਚ ਦੇਸ਼ ਨਾਲ ਗੱਲਬਾਤ ਕਰਦੇ ਹੋਏ ਲਾਕਡਾਊਨ ਦੇ ਮੌਕੇ ਲੋਕਾਂ ਨੂੰ ਜੋ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੇ ਸਬੰਧ ’ਚ ਲੋਕਾਂ ਨੂੰ ਮੁਆਫੀ ਮੰਗੀ। ਮਨ ਕੀ ਬਾਤ ਪ੍ਰੋਗਰਾਮ ’ਚ ਮੋਦੀ ਜੀ ਨੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ।

 


rajwinder kaur

Content Editor

Related News