ਫਿੱਟਨੈੱਸ ਚੈਂਲੇਜ ''ਤੇ ਕੁਮਾਰਸਵਾਮੀ ਨੇ ਮੋਦੀ ਨੂੰ ਦਿੱਤਾ ਇਹ ਜਵਾਬ

Thursday, Jun 14, 2018 - 01:38 AM (IST)

ਫਿੱਟਨੈੱਸ ਚੈਂਲੇਜ ''ਤੇ ਕੁਮਾਰਸਵਾਮੀ ਨੇ ਮੋਦੀ ਨੂੰ ਦਿੱਤਾ ਇਹ ਜਵਾਬ

ਨੈਸ਼ਨਲ ਡੈਸਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਆਪਣੀ ਫਿੱਟਨੈੱਸ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਹ ਧਿਆਨ ਲਗਾਉਂਦੇ ਅਤੇ ਟਰੈਕ 'ਤੇ ਚੱਲਦੇ ਨਜ਼ਰ ਆ ਰਹੇ ਹਨ। ਮੋਦੀ ਨੇ ਟਵੀਟ ਰਾਹੀਂ ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ, ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਅਤੇ ਆਈ. ਪੀ. ਐੱਸ. ਅਧਿਕਾਰੀਆਂ ਨੂੰ ਫਿੱਟਨੈੱਸ ਚੈਂਲੇਜ ਦਿੱਤਾ। ਇਸ ਤੋਂ ਕੁੱਝ ਦੇਰ ਮਗਰੋਂ ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ ਨੇ ਮੋਦੀ ਦੇ ਟਵੀਟ ਦਾ ਜਵਾਬ ਦਿੱਤਾ, ਜਿਸ 'ਚ ਉਨ੍ਹਾਂ ਨੇ ਲਿਖਿਆ ਕਿ ਉਹ ਕਾਫੀ ਖੁਸ਼ ਹਨ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਸਿਹਤ ਦੇ ਬਾਰੇ 'ਚ ਚਿੰਤਾ ਕੀਤੀ।  ਕੁਮਾਰਸਵਾਮੀ ਨੇ ਕਿਹਾ ਕਿ ਸਰੀਰਕ ਤੌਰ 'ਤੇ ਸਾਰਿਆਂ ਲਈ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਆਪਣੇ ਸੂਬੇ ਦੇ ਵਿਕਾਸ ਅਤੇ ਫਿੱਟਨੈੱਸ ਲਈ ਵਧੇਰੇ ਫਿਕਰਮੰਦ ਹਨ ਅਤੇ ਇਸ ਸੰੰਬੰਧੀ ਪ੍ਰਧਾਨ ਮੰਤਰੀ ਦਾ ਸਾਥ ਚਾਹੁੰਦੇ ਹਨ।
 


Related News