2027 ਤੱਕ ਨਹੀਂ ਮਿਲੇਗਾ 'iPhone Duo' ! ਪ੍ਰੀ-ਓਰਡਰ ਬੁਕਿੰਗਾਂ ਮਿੰਟਾਂ 'ਚ ਹੋਈਆਂ Out of Stock
Friday, Oct 16, 2026 - 06:58 PM (IST)
ਟੈਕਨੋਲੋਜੀ ਡੈਸਕ: ਐਪਲ ਕੰਪਨੀ ਵੱਲੋਂ ਪੇਸ਼ ਕੀਤੇ ਗਏ ਪਹਿਲੇ ਫੋਲਡੇਬਲ ਸਮਾਰਟਫੋਨ iPhone Duo ਨੂੰ ਲੈ ਕੇ ਗਾਹਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ਼ੁੱਕਰਵਾਰ ਸਵੇਰੇ 5 ਵਜੇ (PT) ਐਪਲ ਦੀ ਵੈੱਬਸਾਈਟ ਅਤੇ ਐਪ 'ਤੇ ਸ਼ੁਰੂ ਹੋਈਆਂ ਪ੍ਰੀ-ਓਰਡਰ ਬੁਕਿੰਗਾਂ ਮਾਤਰ ਕੁਝ ਹੀ ਮਿੰਟਾਂ ਵਿੱਚ ਆਊਟ ਆਫ਼ ਸਟਾਕ ਹੋ ਗਈਆਂ। ਹਾਲਾਂਕਿ ਇਸ ਫੋਨ ਦੀ ਅਧਿਕਾਰਤ ਰਿਲੀਜ਼ 23 ਅਕਤੂਬਰ ਨੂੰ ਹੋਵੇਗੀ ਪਰ ਭਾਰੀ ਮੰਗ ਦੇ ਚਲਦਿਆਂ ਹੁਣ ਪ੍ਰੀ-ਓਰਡਰ ਕਰਨ ਵਾਲੇ ਗਾਹਕਾਂ ਨੂੰ ਇਸ ਦੀ ਡਿਲੀਵਰੀ 29 ਜਨਵਰੀ 2027 ਤੱਕ ਹੀ ਮਿਲ ਸਕੇਗੀ।
ਇਸ ਨਵੇਂ iPhone Duo ਦੀ ਸ਼ੁਰੂਆਤੀ ਕੀਮਤ $1,999 ਰੱਖੀ ਗਈ ਹੈ। ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਖੁੱਲ੍ਹਣ 'ਤੇ ਇਸ ਦੀ ਅੰਦਰੂਨੀ ਸਕ੍ਰੀਨ 7.6-ਇੰਚ ਦੀ ਹੋ ਜਾਂਦੀ ਹੈ (ਜੋ ਕਿ ਆਈਫੋਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਡਿਸਪਲੇਅ ਹੈ), ਜਦੋਂ ਕਿ ਬਾਹਰੀ ਡਿਸਪਲੇਅ 5.4-ਇੰਚ ਦੀ ਹੈ। ਇਹ ਫੋਨ 48-ਮੈਗਾਪਿਕਸਲ ਦੇ ਦੋ ਕੈਮਰਿਆਂ (ਮੁੱਖ ਅਤੇ ਅਲਟਰਾਵਾਈਡ) ਨਾਲ ਲੈਸ ਹੈ। ਮਲਟੀਟਾਸਕਿੰਗ ਲਈ ਇਸ ਵਿੱਚ ਐਪਲ ਪੈੱਨਸਿਲ (Apple Pencil) ਦੀ ਸਪੋਰਟ ਵੀ ਸ਼ਾਮਲ ਕੀਤੀ ਗਈ ਹੈ। ਫੋਲਡੇਬਲ ਸ਼੍ਰੇਣੀ ਵਿੱਚ ਐਪਲ ਦਾ ਇਹ ਨਵਾਂ ਫੋਨ ਸੈਮਸੰਗ ਦੇ Galaxy Fold 8, Flip 8 ਅਤੇ ਗੂਗਲ ਦੇ Pixel 11 Pro Fold ਵਰਗੇ ਐਂਡਰਾਇਡ ਫੋਨਾਂ ਨੂੰ ਸਿੱਧੀ ਚੁਣੌਤੀ ਦੇਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
