ਮੈਮਰੀ ਚਿੱਪਾਂ ਦੀਆਂ ਕੀਮਤਾਂ ’ਚ ਭਾਰੀ ਉਛਾਲ, ਸਸਤੇ ਮੋਬਾਈਲ ਖਰੀਦਣ ਵਾਲਿਆਂ ’ਤੇ ਸਭ ਤੋਂ ਜ਼ਿਆਦਾ ਮਾਰ

Friday, Oct 16, 2026 - 09:08 PM (IST)

ਮੈਮਰੀ ਚਿੱਪਾਂ ਦੀਆਂ ਕੀਮਤਾਂ ’ਚ ਭਾਰੀ ਉਛਾਲ, ਸਸਤੇ ਮੋਬਾਈਲ ਖਰੀਦਣ ਵਾਲਿਆਂ ’ਤੇ ਸਭ ਤੋਂ ਜ਼ਿਆਦਾ ਮਾਰ

ਨਵੀਂ ਦਿੱਲੀ, (ਇੰਟ.)- ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਅਤੇ ਡਾਟਾ ਸੈਂਟਰਾਂ ’ਤੇ ਦੁਨੀਆ ਭਰ ’ਚ ਹੋ ਰਹੇ ਭਾਰੀ ਨਿਵੇਸ਼ ਦਾ ਅਸਰ ਹੁਣ ਆਮ ਆਦਮੀ ਦੀ ਜੇਬ ’ਤੇ ਪੈਣ ਲੱਗਾ ਹੈ। ਮੈਮਰੀ ਚਿੱਪਾਂ ਦੀ ਵਧਦੀ ਮੰਗ ਅਤੇ ਕਮਜ਼ੋਰ ਰੁਪਏ ਕਾਰਨ ਸਮਾਰਟਫੋਨ, ਲੈਪਟਾਪ, ਪੈੱਨ ਡ੍ਰਾਈਵ ਅਤੇ ਹਾਰਡ ਡਿਸਕ ਵਰਗੇ ਇਲੈਕਟ੍ਰਾਨਿਕ ਉਤਪਾਦ ਮਹਿੰਗੇ ਹੋ ਰਹੇ ਹਨ। ਤਿਉਹਾਰਾਂ ’ਤੇ ਆਨਲਾਈਨ ਅਤੇ ਆਫਲਾਈਨ ਬਾਜ਼ਾਰਾਂ ’ਚ ਛੋਟ ਦੇ ਬਾਵਜੂਦ ਗਾਹਕਾਂ ਨੂੰ ਜ਼ਿਆਦਾ ਕੀਮਤ ਚੁਕਾਉਣੀ ਪੈ ਰਹੀ ਹੈ।


ਏ. ਆਈ. ਲਈ ਚਿੱਪਾਂ ਦੀ ਦੌੜ, ਆਮ ਉਤਪਾਦ ਮਹਿੰਗੇ

ਸੈਮਸੰਗ ਅਤੇ ਮਾਈਕ੍ਰੋਨ ਵਰਗੀਆਂ ਕੰਪਨੀਆਂ ਆਮ ਸਮਾਰਟਫੋਨ ਅਤੇ ਲੈਪਟਾਪ ’ਚ ਵਰਤੀ ਜਾਣ ਵਾਲੀ ਮੈਮਰੀ ਚਿੱਪ ਦੀ ਬਜਾਏ ਏ. ਆਈ. ’ਚ ਵਰਤੀਆਂ ਜਾਣ ਵਾਲੀਆਂ ਉੱਨਤ ਚਿੱਪਾਂ ਦੇ ਉਤਪਾਦਨ ਨੂੰ ਪਹਿਲ ਦੇ ਰਹੀਆਂ ਹਨ। ਇਸ ਨਾਲ ਆਮ ਇਲੈਕਟ੍ਰਾਨਿਕ ਉਤਪਾਦਾਂ ਲਈ ਚਿੱਪਾਂ ਦੀ ਉਪਲਬਧਤਾ ਪ੍ਰਭਾਵਿਤ ਹੋਈ ਹੈ। ਸਤੰਬਰ 2025 ’ਚ ਪ੍ਰਤੀ ਜੀ. ਬੀ. ਡੀ. ਆਰ. ਏ. ਐੱਮ. ਮੈਮਰੀ ਚਿੱਪ ਦੀ ਕੀਮਤ 2.12 ਡਾਲਰ ਸੀ, ਜੋ ਸਤੰਬਰ 2026 ’ਚ ਵਧ ਕੇ 7.26 ਡਾਲਰ ਹੋ ਗਈ।

ਸਸਤੇ ਸਮਾਰਟਫੋਨ ਸਭ ਤੋਂ ਜ਼ਿਆਦਾ ਪ੍ਰਭਾਵਿਤ
ਭਾਰਤ ’ਚ 2026 ਦੀ ਪਹਿਲੀ ਛਿਮਾਹੀ ’ਚ ਸਮਾਰਟਫੋਨ ਦੀਆਂ ਔਸਤ ਕੀਮਤਾਂ ਲੱਗਭਗ 16 ਫੀਸਦੀ ਵਧੀਆਂ। 10,000 ਰੁਪਏ ਤੋਂ ਘੱਟ ਕੀਮਤ ਵਾਲੇ ਫੋਨ ਦੀਆਂ ਦਰਾਂ ਔਸਤਨ 32 ਫੀਸਦੀ ਤੱਕ ਵਧੀਆਂ। ਚੀਨ ਦੀਆਂ ਕੰਪਨੀਆਂ ਨੇ ਵੀ ਕੁਝ ਮਾਡਲਾਂ ਦੀਆਂ ਕੀਮਤਾਂ ’ਚ 13 ਫੀਸਦੀ ਤੱਕ ਵਾਧਾ ਕੀਤਾ ਹੈ। ਉੱਥੇ ਹੀ, ਪੈੱਨ ਡ੍ਰਾਈਵ ਅਤੇ ਹਾਰਡ ਡਿਸਕ ਦੀ ਪ੍ਰਚੂਨ ਮਹਿੰਗਾਈ ਦਰ ਸਤੰਬਰ ’ਚ ਵਧ ਕੇ 19.26 ਫੀਸਦੀ ਪਹੁੰਚ ਗਈ।

ਘਰੇਲੂ ਉਤਪਾਦਨ ਤੋਂ ਤੁਰੰਤ ਰਾਹਤ ਨਹੀਂ
ਭਾਰਤ ’ਚ ਸੈਮੀਕੰਡਕਟਰ ਪ੍ਰਾਜੈਕਟਾਂ ਤੋਂ ਚਿੱਪਾਂ ਦੀ ਅਸੈਂਬਲਿੰਗ, ਟੈਸਟਿੰਗ ਅਤੇ ਪੈਕੇਜਿੰਗ ਸਮਰੱਥਾ ਵਧੇਗੀ ਪਰ ਨੇੜ ਭਵਿੱਖ ’ਚ ਮੈਮਰੀ ਚਿੱਪਾਂ ਦੀ ਘਾਟ ਦੂਰ ਹੋਣ ਦੀ ਉਮੀਦ ਘੱਟ ਹੈ। ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ, 2027 ਦੇ ਅੰਤ ਤੱਕ ਕੀਮਤਾਂ ਉੱਚੇ ਪੱਧਰ ’ਚ ਰਹਿ ਸਕਦੀਆਂ ਹਨ। ਰਾਹਤ ਉਦੋਂ ਹੀ ਮਿਲੇਗੀ, ਜਦੋਂ ਉਤਪਾਦਨ ਵਧੇਗਾ ਅਤੇ ਏ. ਆਈ. ਤੇ ਆਮ ਇਲੈਕਟ੍ਰਾਨਿਕ ਉਤਪਾਦਾਂ ਦੀ ਮੰਗ ਵਿਚਾਲੇ ਸੰਤੁਲਨ ਬਣੇਗਾ।


author

Shubam Kumar

Content Editor

Related News