ਸਟਾਕ ਖ਼ਤਮ: eBay ''ਤੇ ਅਸਲ ਕੀਮਤ ਤੋਂ ਦੁਗੱਣੇ ਭਾਅ ''ਚ ਵਿਕ ਰਿਹਾ iPhone Duo

Friday, Oct 16, 2026 - 09:14 PM (IST)

ਸਟਾਕ ਖ਼ਤਮ: eBay ''ਤੇ ਅਸਲ ਕੀਮਤ ਤੋਂ ਦੁਗੱਣੇ ਭਾਅ ''ਚ ਵਿਕ ਰਿਹਾ iPhone Duo

ਕੈਲੀਫੋਰਨੀਆ : ਦਿੱਗਜ ਤਕਨਾਲੋਜੀ ਕੰਪਨੀ ਐਪਲ ਦੇ ਨਵੇਂ ਫੋਲਡੇਬਲ ਸਮਾਰਟਫੋਨ 'iPhone Duo' ਦੀ ਪ੍ਰੀ-ਆਰਡਰ ਬੁਕਿੰਗ ਸ਼ੁਰੂ ਹੁੰਦਿਆਂ ਹੀ ਮਿੰਟਾਂ ਵਿੱਚ ਸਾਰੇ ਸਟਾਕ ਵਿਕ ਗਏ। ਇਹ ਡਿਵਾਈਸ ਅਧਿਕਾਰਤ ਤੌਰ 'ਤੇ 23 ਅਕਤੂਬਰ ਤੋਂ ਵਿਕਰੀ ਲਈ ਉਪਲਬਧ ਹੋਵੇਗੀ। ਹਾਲਾਂਕਿ, ਮੰਗ ਜ਼ਿਆਦਾ ਹੋਣ ਕਾਰਨ ਹੁਣ ਨਵੇਂ ਆਰਡਰ ਕਰਨ ਵਾਲੇ ਗਾਹਕਾਂ ਲਈ ਡਿਲੀਵਰੀ ਦੀ ਤਾਰੀਖ਼ ਖਿਸਕ ਕੇ ਜਨਵਰੀ ਤੱਕ ਪਹੁੰਚ ਗਈ ਹੈ।

ਮੰਗ ਅਨੁਸਾਰ ਸਪਲਾਈ ਘੱਟ ਹੋਣ ਕਾਰਨ ਰੀਸੈਲਰਾਂ ਨੇ ਆਪਣੀਆਂ ਕਨਫ਼ਰਮ ਪ੍ਰੀ-ਆਰਡਰ ਬੁਕਿੰਗਜ਼ ਨੂੰ eBay ਵਰਗੀਆਂ ਵੈੱਬਸਾਈਟਾਂ 'ਤੇ ਅਸਲ ਕੀਮਤ ਤੋਂ ਹਜ਼ਾਰਾਂ ਡਾਲਰ ਮਹਿੰਗੇ ਭਾਅ 'ਚ ਵੇਚਣਾ ਸ਼ੁਰੂ ਕਰ ਦਿੱਤਾ ਹੈ। ਸੂਚੀਆਂ ਅਨੁਸਾਰ, ਲੋਕ ਲਾਂਚ ਤੋਂ ਪਹਿਲਾਂ ਫੋਨ ਹਾਸਲ ਕਰਨ ਲਈ 4,999.99 ਡਾਲਰ ਤੱਕ ਦੀ ਮੋਟੀ ਰਕਮ ਚੁਕਾ ਰਹੇ ਹਨ।

ਕਿਹੜੇ ਮਾਡਲ ਦੀ ਕਿੰਨੀ ਵਸੂਲੀ ਜਾ ਰਹੀ ਕੀਮਤ?
- 2TB ਨਾਈਟ ਸਕਾਈ : ਐਪਲ ਦੀ ਅਧਿਕਾਰਤ ਕੀਮਤ $3,199 ਹੈ, ਜਦਕਿ eBay 'ਤੇ ਇਹ $4,999.99 ਵਿੱਚ ਵਿਕਿਆ ਹੈ।
- 1TB ਮਾਡਲ: $2,599 ਦੀ ਅਧਿਕਾਰਤ ਕੀਮਤ ਵਾਲਾ 1TB ਨਾਈਟ ਸਕਾਈ $4,400 ਅਤੇ 1TB ਸਟਾਰ ਵ੍ਹਾਈਟ $4,100 ਵਿੱਚ ਵਿਕਿਆ।
- 512GB ਮਿਡਨਾਈਟ ਸਕਾਈ: $2,199 ਦੀ ਥਾਂ $3,999.99 ਵਿੱਚ ਵੇਚਿਆ ਗਿਆ।
- 256GB ਬੇਸ ਮਾਡਲ: $1,999 ਵਾਲਾ ਬੇਸ ਮਾਡਲ $2,699 ਤੋਂ $3,800 ਦੇ ਵਿਚਕਾਰ ਵੇਚਿਆ ਜਾ ਰਿਹਾ ਹੈ।

ਐਪਲ ਦੀਆਂ ਅਧਿਕਾਰਤ ਕੀਮਤਾਂ  
ਐਪਲ ਵੱਲੋਂ iPhone Duo ਦੀਆਂ ਅਧਿਕਾਰਤ ਕੀਮਤਾਂ 256GB ਲਈ $1,999, 512GB ਲਈ $2,199, 1TB ਲਈ $2,599 ਅਤੇ 2TB ਲਈ $3,199 ਰੱਖੀਆਂ ਗਈਆਂ ਹਨ। ਗਾਹਕ ਅਜੇ ਵੀ ਐਪਲ ਦੀ ਅਧਿਕਾਰਤ ਵੈੱਬਸਾਈਟ ਤੋਂ ਆਰਡਰ ਕਰ ਸਕਦੇ ਹਨ, ਪਰ ਉਨ੍ਹਾਂ ਨੂੰ ਡਿਲੀਵਰੀ ਲਈ ਜਨਵਰੀ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ।
 


author

Inder Prajapati

Content Editor

Related News