10000mAh ਦੀ ਬੈਟਰੀ ਨਾਲ Redmi ਨੇ ਲਾਂਚ ਕਰ''ਤਾ ਸ਼ਾਨਦਾਰ ਫੋਨ ! ਜਾਣੋ ਫੀਚਰਜ਼

Wednesday, Oct 28, 2026 - 12:18 PM (IST)

10000mAh ਦੀ ਬੈਟਰੀ ਨਾਲ Redmi ਨੇ ਲਾਂਚ ਕਰ''ਤਾ ਸ਼ਾਨਦਾਰ ਫੋਨ ! ਜਾਣੋ ਫੀਚਰਜ਼

ਗੈਜੇਟ ਡੈਸਕ - Redmi K100 ਸੀਰੀਜ਼ ਦਾ ਸਟੈਂਡਰਡ ਮਾਡਲ ਲਾਂਚ ਕਰ ਦਿੱਤਾ ਗਿਆ ਹੈ। Xiaomi ਦੇ ਸਬ-ਬ੍ਰਾਂਡ ਦਾ ਇਹ ਗੇਮਿੰਗ ਸਮਾਰਟਫੋਨ 10,000mAh ਦੀ ਸ਼ਕਤੀਸ਼ਾਲੀ ਬੈਟਰੀ ਦੇ ਨਾਲ ਆਉਂਦਾ ਹੈ। ਕੰਪਨੀ ਨੇ ਇਸ ਫੋਨ ਨੂੰ ਮਿਡ-ਬਜਟ ਸੈਗਮੈਂਟ 'ਚ ਰੱਖਿਆ ਹੈ। ਇਹ ਪਿਛਲੇ ਸਾਲ ਲਾਂਚ ਕੀਤੇ ਗਏ Qualcomm ਦੇ ਫਲੈਗਸ਼ਿਪ ਚਿੱਪਸੈੱਟ ਦੇ ਨਾਲ ਆਉਂਦਾ ਹੈ। ਕੰਪਨੀ ਇਸ ਸੀਰੀਜ਼ 'ਚ ਪਹਿਲਾਂ ਹੀ Redmi K100 Pro Max ਲਾਂਚ ਕਰ ਚੁੱਕੀ ਹੈ। ਇਹ ਨਵਾਂ Redmi ਗੇਮਿੰਗ ਫੋਨ ਇਸ ਵੇਲੇ ਘਰੇਲੂ ਬਾਜ਼ਾਰ, ਚੀਨ 'ਚ ਲਾਂਚ ਕੀਤਾ ਗਿਆ ਹੈ। ਇਸਨੂੰ ਭਾਰਤ ਅਤੇ ਹੋਰ ਗਲੋਬਲ ਬਾਜ਼ਾਰਾਂ 'ਚ Poco F ਸੀਰੀਜ਼ ਦੇ ਰੂਪ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।

ਇਹ Redmi ਫੋਨ ਤਿੰਨ ਸਟੋਰੇਜ ਵੇਰੀਐਂਟ 'ਚ ਆਉਂਦਾ ਹੈ: 12GB RAM + 256GB, 12GB RAM + 512GB, ਅਤੇ 16GB RAM + 512GB। ਇਸਦੀ ਸ਼ੁਰੂਆਤੀ ਕੀਮਤ CNY 34,999 ਹੈ, ਜੋ ਕਿ ਲਗਭਗ ₹50,000 ਹੈ। ਬਾਕੀ ਦੋ ਵੇਰੀਐਂਟ ਦੀ ਕੀਮਤ ਕ੍ਰਮਵਾਰ CNY 4099 (ਲਗਭਗ 58,540 ਰੁਪਏ) ਅਤੇ CNY 4499 (ਲਗਭਗ 64,000 ਰੁਪਏ) ਹੈ।  ਇਸਨੂੰ ਤਿੰਨ ਰੰਗਾਂ ਦੇ ਵਿਕਲਪਾਂ 'ਚ ਖਰੀਦਿਆ ਜਾ ਸਕਦਾ ਹੈ: ਕਾਲਾ, ਸਨੋ ਰਾਕ ਵ੍ਹਾਈਟ, ਅਤੇ ਫਾਇਰਫਲਾਈ ਗ੍ਰੀਨ। ਇਹ ਫੋਨ 31 ਅਕਤੂਬਰ ਨੂੰ ਵਿਕਰੀ ਲਈ ਉਪਲਬਧ ਹੋਵੇਗਾ।

ਇਸ Redmi ਗੇਮਿੰਗ ਫੋਨ 'ਚ, ਕੰਪਨੀ ਨੇ 6.83-ਇੰਚ ਫਲੈਟ OLED ਡਿਸਪਲੇਅ ਪੈਨਲ ਦੀ ਵਰਤੋਂ ਕੀਤੀ ਹੈ। ਫੋਨ ਦਾ ਡਿਸਪਲੇਅ ਰੈਜ਼ੋਲਿਊਸ਼ਨ 2772 x 1280 ਪਿਕਸਲ ਹੈ ਅਤੇ ਇਹ 165Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦਾ ਹੈ। ਇਸ ਫੋਨ 'ਚ HDR10+, ਡੌਲਬੀ ਵਿਜ਼ਨ ਅਤੇ 3500 nits ਤੱਕ ਦੀ ਪੀਕ ਬ੍ਰਾਈਟਨੈੱਸ ਵਾਲਾ ਡਿਸਪਲੇਅ ਹੈ। ਕੰਪਨੀ ਨੇ ਇਸ 'ਚ Qualcomm Snapdragon 8 Elite ਚਿੱਪਸੈੱਟ ਦੀ ਵਰਤੋਂ ਕੀਤੀ ਹੈ, ਜਿਸਦੇ ਨਾਲ 16GB RAM ਅਤੇ 512GB ਤੱਕ ਸਟੋਰੇਜ ਲਈ ਸਪੋਰਟ ਉਪਲਬਧ ਹੋਵੇਗਾ।

ਇਹ ਫੋਨ ਇੱਕ ਸਮਰਪਿਤ 3D ਵੈਪਰ ਚੈਂਬਰ ਕੂਲਿੰਗ ਸਿਸਟਮ ਨਾਲ ਲੈਸ ਹੈ। ਕੰਪਨੀ ਨੇ ਇਸ 'ਚ ਇਕ ਸ਼ਕਤੀਸ਼ਾਲੀ 10,000mAh ਬੈਟਰੀ ਦਿੱਤੀ ਹੈ, ਜੋ 100W ਵਾਇਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਹ ਫੋਨ ਡਿਊਲ ਕੈਮਰਾ ਸੈੱਟਅੱਪ ਦੇ ਨਾਲ ਆਉਂਦਾ ਹੈ। ਇਸ 'ਚ 50MP ਪ੍ਰਾਇਮਰੀ OIS ਸੈਂਸਰ ਅਤੇ 8MP ਅਲਟਰਾ-ਵਾਈਡ-ਐਂਗਲ ਕੈਮਰਾ ਹੈ। ਇਸ Redmi ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 20MP ਕੈਮਰਾ ਹੈ। ਇਹ ਐਂਡਰਾਇਡ 17 'ਤੇ ਆਧਾਰਿਤ HyperOS 4 'ਤੇ ਚੱਲਦਾ ਹੈ। ਇਹ ਫੋਨ IP66, IP68, IP69 ਅਤੇ IP69K ਵਾਟਰ ਅਤੇ ਡਸਟ ਪਰੂਫ ਰੇਟਿੰਗ ਵਾਲਾ ਹੈ।
 


author

Sunaina

Content Editor

Related News