ਅਮਰਨਾਥ ਯਾਤਰਾ ਲਈ ਜੰਮੂ ''ਚ ਪਹਿਲੀ ਪੂਜਾ ਹੋਈ ਸੰਪੰਨ

Saturday, Jun 06, 2020 - 02:41 AM (IST)

ਅਮਰਨਾਥ ਯਾਤਰਾ ਲਈ ਜੰਮੂ ''ਚ ਪਹਿਲੀ ਪੂਜਾ ਹੋਈ ਸੰਪੰਨ

ਜੰਮੂ (ਭਾਸ਼ਾ) : ਦੱਖਣੀ ਕਸ਼ਮੀਰ ਦੇ ਹਿਮਾਲਿਆ 'ਚ ਸਥਿਤ ਪ੍ਰਸਿੱਧ ਤੀਰਥ ਸਥਾਨ ਅਮਰਨਾਥ ਗੁਫਾ ਦੀ ਸਲਾਨਾ ਯਾਤਰਾ 'ਚ ਹੋਣ ਵਾਲੀ ਪਾਰੰਪਰਿਕ 'ਪਹਿਲੀ ਪੂਜਾ' ਸ਼ੁੱਕਰਵਾਰ ਨੂੰ ਜੰਮੂ 'ਚ ਸੰਪੰਨ ਹੋਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਇਹ ਪੂਜਾ 2 ਮਹੀਨੇ ਚੱਲਣ ਵਾਲੀ ਅਮਰਨਾਥ ਯਾਤਰਾ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਹਾਲਾਂਕਿ ਸੂਤਰਾਂ ਦੀ ਮੰਨੀਏ ਤਾਂ ਇਸ ਸਾਲ ਇਹ ਯਾਤਰਾ ਜੁਲਾਈ ਦੇ ਆਖਰੀ ਹਫਤੇ 'ਚ ਸ਼ੁਰੂ ਹੋ ਕੇ ਕੋਵਿਡ-19 ਮਹਾਂਮਾਰੀ ਦੇ ਕਾਰਨ ਸਿਰਫ 15 ਦਿਨਾਂ ਤੱਕ ਚੱਲੇਗੀ। ਜੰਮੂ-ਕਸ਼ਮੀਰ ਦੇ ਉਪਰਾਜਪਾਲ ਦੇ ਪ੍ਰਧਾਨ ਸਕੱਤਰ ਅਤੇ ਸ਼੍ਰੀ ਅਮਰਨਾਥ ਤੀਰਥ ਬੋਰਡ (ਐੱਸ.ਏ.ਐੱਸ.ਬੀ.) ਦੇ ਸੀ.ਈ.ਓ. ਬਿਪੁਲ ਪਾਠਕ ਅਤੇ ਐੱਸ.ਏ.ਐੱਸ.ਬੀ. ਤੋਂ ਇਲਾਵਾ ਮੁੱਖ ਕਾਰਜਕਾਰੀ ਅਧਿਕਾਰੀ ਏ.ਕੇ. ਸੋਨੀ ਨੇ ਪਹਿਲੀ ਪੂਜਾ ਦਾ ਆਯੋਜਨ ਕੀਤਾ। ਪਾਠਕ ਨੇ ਦੱਸਿਆ ਕਿ ਪਹਿਲੀ ਪੂਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਰਸਮਾਂ ਨਾਲ ਸੰਪੰਨ ਕੀਤੀ ਗਈ। ਇਸ ਨੂੰ ਤੈਅ ਪ੍ਰੋਗਰਾਮ ਦੇ ਅਨੁਸਾਰ ਆਯੋਜਿਤ ਕੀਤਾ ਗਿਆ।
 


author

Inder Prajapati

Content Editor

Related News