ਆਜ਼ਾਦ ਭਾਰਤ ਦੀ ਪਹਿਲੀ ਡਾਕ ਟਿਕਟ 'ਜੈ ਹਿੰਦ', ਕੀਮਤ ਜਾਣ ਰਹਿ ਜਾਓਗੇ ਹੈਰਾਨ

Thursday, Nov 21, 2024 - 02:24 PM (IST)

ਆਜ਼ਾਦ ਭਾਰਤ ਦੀ ਪਹਿਲੀ ਡਾਕ ਟਿਕਟ 'ਜੈ ਹਿੰਦ', ਕੀਮਤ ਜਾਣ ਰਹਿ ਜਾਓਗੇ ਹੈਰਾਨ

ਨਵੀਂ ਦਿੱਲੀ- 15 ਅਗਸਤ 1947 ਨੂੰ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਆਜ਼ਾਦ ਭਾਰਤ ਦੀ ਸਰਕਾਰ ਨੇ ਆਪਣੀ ਪਹਿਲੀ ਡਾਕ ਟਿਕਟ ਜਾਰੀ ਕੀਤੀ, ਜਿਸ ਦੀ ਕੀਮਤ ਸਾਢੇ ਤਿੰਨ ਆਨੇ ਰੱਖੀ ਗਈ ਸੀ। 'ਜੈ ਹਿੰਦ' ਦੇ ਨਾਂ 'ਤੇ ਜਾਰੀ ਕੀਤੀ ਗਈ ਇਸ ਡਾਕ ਟਿਕਟ ਦੇ ਵਿਚਕਾਰ ਲਹਿਰਾਉਂਦੇ ਹੋਏ ਤਿਰੰਗੇ ਦੀ ਤਸਵੀਰ ਸੀ, ਜਦਕਿ ਖੱਬੇ ਪਾਸੇ ਅੰਗਰੇਜ਼ੀ 'ਚ ਇਸ ਦੀ ਕੀਮਤ ਸਾਢੇ ਤਿੰਨ ਆਨੇ ਲਿਖੀ ਗਈ ਸੀ।

ਤਿਰੰਗੇ ਦੇ ਬਿਲਕੁਲ ਹੇਠਾਂ 'ਇੰਡੀਆ' ਲਿਖਿਆ ਹੋਇਆ ਸੀ ਅਤੇ ਤਿਰੰਗੇ ਦੇ ਨਾਲ 15 ਅਗਸਤ 1947 ਲਿਖਿਆ ਹੋਇਆ ਸੀ। ਇਹ ਡਾਕ ਟਿਕਟ ਤਾਂ ਨੀਲੇ ਰੰਗ ਦੇ ਕਾਗਜ਼ ਦਾ ਇਕ ਛੋਟਾ ਜਿਹਾ ਟੁਕੜਾ ਸੀ ਪਰ ਅਸਲ ਵਿਚ ਇਹ ਇਤਿਹਾਸ ਦੇ ਪੰਨਿਆਂ 'ਤੇ ਆਜ਼ਾਦ ਭਾਰਤ ਦਾ ਪਹਿਲਾ ਦਸਤਖਤ ਸੀ, ਜੋ ਪੂਰੀ ਦੁਨੀਆ ਦੇ ਸਾਹਮਣੇ ਭਾਰਤ ਦੀ ਆਜ਼ਾਦੀ ਦੀ ਜਿੱਤ ਦਾ ਐਲਾਨ ਕਰ ਰਿਹਾ ਸੀ।

ਇਹ ਵੀ ਪੜ੍ਹੋ- ਕਰ ਲਓ ਤੌਬਾ! ਜਵਾਕਾਂ ਹੱਥ ਵਾਹਨ ਫੜ੍ਹਾਉਣ ਵਾਲਿਆਂ ਨੂੰ 3 ਸਾਲ ਦੀ ਹੋਵੇਗੀ ਜੇਲ੍ਹ

ਜੇਕਰ 21 ਨਵੰਬਰ ਦੀਆਂ ਹੋਰ ਘਟਨਾਵਾਂ ਦੀ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਅਤੇ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਅਤੇ ਗੁਜਰਾਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਆਨੰਦੀਬੇਨ ਪਟੇਲ ਦਾ ਜਨਮ ਵੀ ਇਸੇ ਦਿਨ ਹੋਇਆ ਸੀ।

ਦੇਸ਼ ਅਤੇ ਦੁਨੀਆ ਦੇ ਇਤਿਹਾਸ 'ਚ ਅੱਜ ਦੀ ਤਾਰੀਖ਼ ਨੂੰ ਦਰਜ ਕੀਤੀਆਂ ਗਈਆਂ ਹੋਰ ਪ੍ਰਮੁੱਖ ਘਟਨਾਵਾਂ ਦੇ ਕ੍ਰਮਵਾਰ ਵੇਰਵੇ ਇਸ ਪ੍ਰਕਾਰ ਹਨ:-

1517: ਦਿੱਲੀ ਦੇ ਸ਼ਾਸਕ ਸਿਕੰਦਰ ਲੋਧੀ ਦੂਜੇ ਦੀ ਮੌਤ।

1872: ਕਵੀ ਅਤੇ ਆਜ਼ਾਦੀ ਘੁਲਾਟੀਏ ਕੇਸਰੀ ਸਿੰਘ ਬਾਰਹੱਟ ਦਾ ਜਨਮ।

1921: ਪ੍ਰਿੰਸ ਆਫ਼ ਵੇਲਜ਼ (ਜੋ ਬਾਅਦ 'ਚ ਕਿੰਗ ਐਡਵਰਡ ਅੱਠਵੇਂ ਵਜੋਂ ਜਾਣਿਆ ਜਾਂਦਾ ਹੈ) ਬੰਬਈ ਪਹੁੰਚੇ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਦੇਸ਼ ਭਰ 'ਚ ਹੜਤਾਲ ਕੀਤੀ।

ਇਹ ਵੀ ਪੜ੍ਹੋ- ਪਹਿਲੀ ਤੋਂ 5ਵੀਂ ਜਮਾਤ ਤੱਕ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ

1939: ਸਮਾਜਵਾਦੀ ਪਾਰਟੀ ਦੇ ਸੰਸਥਾਪਕ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦਾ ਜਨਮ।

1941: ਆਨੰਦੀਬੇਨ ਪਟੇਲ, ਗੁਜਰਾਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਦਾ ਜਨਮ।

1947: ਆਜ਼ਾਦੀ ਤੋਂ ਬਾਅਦ ਸਾਢੇ ਤਿੰਨ ਆਨੇ ਦੀ ਪਹਿਲੀ ਭਾਰਤੀ ਡਾਕ ਟਿਕਟ 'ਜੈ ਹਿੰਦ' ਜਾਰੀ ਕੀਤੀ ਗਈ।

1962: ਚੀਨ ਨੇ ਭਾਰਤ-ਚੀਨ ਸਰਹੱਦੀ ਵਿਵਾਦ 'ਚ ਜੰਗਬੰਦੀ ਦਾ ਐਲਾਨ ਕੀਤਾ।

1963: ਕੇਰਲ ਦੇ ਥੁੰਬਾ ਖੇਤਰ ਤੋਂ ਪਹਿਲੇ ਰਾਕੇਟ ਦੇ ਲਾਂਚਿੰਗ ਨਾਲ ਹੀ ਭਾਰਤੀ ਪੁਲਾੜ ਪ੍ਰੋਗਰਾਮ ਦੀ ਸ਼ੁਰੂਆਤ। 

1970: ਭਾਰਤੀ ਭੌਤਿਕ ਵਿਗਿਆਨੀ ਸੀ.ਵੀ ਰਮਨ ਦਾ ਦਿਹਾਂਤ।

2005: ਰਤਨਾਸਿਰੀ ਵਿਕਰਮਨਾਇਕੇ ਦੂਜੀ ਵਾਰ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਬਣੇ।

2019: ਮਹਿੰਦਾ ਰਾਜਪਕਸ਼ੇ ਨੇ ਤੀਜੀ ਵਾਰ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ।

ਇਹ ਵੀ ਪੜ੍ਹੋ- ਲਾਗੂ ਹੋਇਆ Work From Home, 50 ਫ਼ੀਸਦੀ ਕਰਮਚਾਰੀ ਘਰੋਂ ਕਰਨਗੇ ਕੰਮ

2019: ਸਵੀਡਨ ਦੀ 17 ਸਾਲਾ ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਨੂੰ ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ਲਈ ਕੌਮਾਂਤਰੀ ਬਾਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

2021: ਮਸ਼ਹੂਰ ਪੰਜਾਬੀ ਗਾਇਕ ਗੁਰਮੀਤ ਬਾਵਾ ਦਾ 77 ਸਾਲ ਦੀ ਉਮਰ 'ਚ ਦਿਹਾਂਤ।

2021: ਭਾਰਤੀ ਪੈਰਾ ਬੈਡਮਿੰਟਨ ਖਿਡਾਰੀ ਸੁਕਾਂਤ ਕਦਮ ਨੇ ਯੂਗਾਂਡਾ ਬੈਡਮਿੰਟਨ ਕੌਮਾਂਤਰੀ ਟੂਰਨਾਮੈਂਟ 'ਚ ਸੋਨ ਤਗਮਾ ਜਿੱਤਿਆ, ਜਦੋਂ ਕਿ ਪ੍ਰਮੋਦ ਭਗਤ ਨੇ ਤਿੰਨ ਚਾਂਦੀ ਦੇ ਤਗਮੇ ਜਿੱਤੇ।

2023: ਭਾਰਤੀ ਫੌਜ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਟਿਥਵਾਲ ਖੇਤਰ 'ਚ ਕੰਟਰੋਲ ਰੇਖਾ (LOC) ਨੇੜੇ 104 ਫੁੱਟ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ।


author

Tanu

Content Editor

Related News