ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ 'ਚ ਮਿਲੇ ਪਹਿਲੇ ਕੋਰੋਨਾ ਮਰੀਜ਼ ਦੀ ਹੋਈ ਮੌਤ

04/02/2020 2:34:10 AM

ਮੁੰਬਈ — ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਮਹਾਰਾਸ਼ਟਰ ਹੈ। ਇਸ ਦੌਰਾਨ ਕੋਰੋਨਾ ਵਾਇਰਸ ਨੇ ਮੁੰਬਈ 'ਚ ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ 'ਚ ਵੀ ਦਸਤਕ ਦੇ ਦਿੱਤੀ ਹੈ। ਧਾਰਾਵੀ 'ਚ ਮਿਲੇ ਕੋਰੋਨਾ ਪੀੜਤ ਮਰੀਜ਼ ਦੀ ਜੇਰੇ ਇਲਾਜ਼ ਮੌਤ ਹੋ ਗਈ ਹੈ। ਮ੍ਰਿਤਕ ਦੀ ਉਮਰ 56 ਸਾਲ ਦੱਸੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਮੁੰਬਈ ਦੇ ਧਾਰਾਵੀ 'ਚ ਕੋਰੋਨਾ ਵਾਇਰਸ ਦਾ ਇਹ ਪਹਿਲਾ ਪਾਜੀਟਿਵ ਕੇਸ ਸੀ। ਮ੍ਰਿਤਕ ਦੇ ਪਰਿਵਾਰ ਦੇ 8 ਤੋਂ 10 ਲੋਕਾਂ ਨੂੰ ਕੁਆਰੰਟੀਨ 'ਚ ਰੱਖਿਆ ਗਿਆ ਹੈ। ਮ੍ਰਿਤਕ ਜਿਥੇ ਰਹਿੰਦਾ ਸੀ ਉਸ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਕੋਰੋਨਾ ਤੋਂ ਕੁਝ ਘੰਟੇ ਦੇ ਅੰਦਰ ਹੀ ਮੁੰਬਈ 'ਚ 5 ਮੌਤਾਂ ਹੋ ਗਈਆਂ। ਜਿਨ੍ਹਾਂ ਦੀ ਮੌਤ ਹੋਈ ਉਨ੍ਹਾਂ ਦੀ ਉਮਰ 50 ਤੋਂ 75 ਸਾਲ ਦੇ ਕਰੀਬ ਸੀ। ਮ੍ਰਿਤਕਾਂ 'ਚ ਤਿੰਨ ਔਰਤਾਂ ਅਤੇ 2 ਪੁਰਸ਼ ਹਨ। ਸੂਬੇ 'ਚ ਹੁਣ ਤਕ ਕੁਲ 17 ਲੋਕਾਂ ਦੀ ਮੌਤ ਹੋ ਕੋਰੋਨਾ ਵਾਇਰਸ ਨਾਲ ਹੋ ਚੁੱਕੀ ਹੈ। ਮਹਾਰਾਸ਼ਟਰ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 335 ਹੈ, ਉਥੇ ਹੀ ਮੁੰਬਈ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 181 ਹੈ। ਮਹਾਰਾਸ਼ਟਰ 'ਚ ਬੁੱਧਵਾਰ ਨੂੰ ਕੋਰੋਨ ਦੇ 18 ਨਵੇਂ ਮਾਮਲੇ ਸਾਹਮਣੇ ਆਏ।
ਦੱਸਣਯੋਗ ਹੈ ਕਿ ਧਾਰਾਵੀ ਮੁੰਬਈ 'ਚ 15 ਲੱਖ ਲੋਕਾਂ ਦੀ ਸੰਘਣੀ ਆਬਾਦੀ ਵਾਲਾ ਖੇਤਰ ਹੈ, ਜੋ 613 ਹੈਕਟੇਅਰ 'ਚ ਫੈਲਿਆ ਹੋਇਆ ਹੈ। ਧਾਰਾਵੀ 'ਚ ਲੱਖਾਂ ਦੀ ਗਿਣਤੀ 'ਚ ਦਿਹਾੜੀ ਕਰਨ ਵਾਲੇ ਮਜ਼ਦੂਰ ਅਤੇ ਛੋਟੇ ਕਾਰੋਬਾਰੀ ਰਹਿੰਦੇ ਹਨ।


Inder Prajapati

Content Editor

Related News