ਸਪਨਾ ਚੌਧਰੀ ਦੇ ਬੇਟੇ ਦੀ ਪਹਿਲੀ ਤਸਵੀਰ ਆਈ ਸਾਹਮਣੇ

Sunday, Oct 11, 2020 - 02:35 AM (IST)

ਸਪਨਾ ਚੌਧਰੀ ਦੇ ਬੇਟੇ ਦੀ ਪਹਿਲੀ ਤਸਵੀਰ ਆਈ ਸਾਹਮਣੇ

ਚੰਡੀਗੜ੍ਹ - ਸਪਨਾ ਚੌਧਰੀ ਅਤੇ ਵੀਰ ਸਾਹੂ ਦੇ ਵਿਆਹ ਦੀ ਜਾਣਕਾਰੀ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਹੋਰ ਲੋਕਾਂ ਨੂੰ ਸਮੇਂ 'ਤੇ ਨਹੀਂ ਲੱਗੀ ਸੀ। ਜਿਸ ਦੀ ਹੁਣ ਸਪਨਾ ਦੇ ਮਾਂ ਬਣਨ ਤੋਂ ਬਾਅਦ ਸੋਸ਼ਲ ਮੀਡੀਆ 'ਚ ਕਾਫ਼ੀ ਚਰਚਾ ਹੋਈ। ਹੁਣ ਸਪਨਾ ਦੀ ਭੈਣ ਸ਼ਿਵਾਨੀ ਨੇ ਅਧਿਕਾਰਕ ਬਿਆਨ ਦਿੱਤਾ ਹੈ ਕਿ ਸੁਪਨਾ ਨੇ ਵੀਰ ਨਾਲ ਜਨਵਰੀ 2020 'ਚ ਚੰਡੀਗੜ੍ਹ 'ਚ ਵਿਆਹ ਕਰ ਲਿਆ ਸੀ।

ਕਦੇ ਆਪਣੇ ਡਾਂਸ ਨੂੰ ਲੈ ਕੇ ਤਾਂ ਕਦੇ ਆਪਣੇ ਗੀਤਾਂ ਨੂੰ ਲੈ ਕੇ ਸਪਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਫੈਂਸ ਕਾਫ਼ੀ ਪਸੰਦ ਕਰਦੇ ਹਨ। ਬੇਟੇ ਨੂੰ ਜਨਮ ਦੇਣ ਦੀ ਵਜ੍ਹਾ ਨਾਲ ਸਪਨਾ ਚੌਧਰੀ ਇੱਕ ਵਾਰ ਫਿਰ ਸੁਰਖੀਆਂ 'ਚ ਹਨ। ਸਪਨਾ ਦੀ ਭੈਣ ਸ਼ਿਵਾਨੀ ਨੇ ਦੱਸਿਆ ਕਿ ਬੇਟਾ ਪੈਦਾ ਹੋਣ ਤੋਂ ਬਾਅਦ ਸਪਨਾ ਦੇ ਪੇਕੇ 'ਚ ਅਤੇ ਸਹੁਰਾ-ਘਰ 'ਚ ਖੁਸ਼ੀ ਦਾ ਮਾਹੌਲ ਹੈ। ਦੋਨਾਂ ਪਾਸਿਓਂ ਮਿਠਾਈਆਂ ਵੰਡੀਆਂ ਜਾ ਰਹੀਆਂ ਹਨ।

ਸ਼ਿਵਾਨੀ ਨੇ ਦੱਸਿਆ ਕਿ ਜਨਵਰੀ 2020 'ਚ ਸਪਨਾ ਚੌਧਰੀ ਦਾ ਵਿਆਹ ਚੰਡੀਗੜ੍ਹ 'ਚ ਹੋਇਆ ਸੀ। ਦੋਨਾਂ ਧਿਰ ਆਪਣੇ ਪ੍ਰਸ਼ੰਸਕਾਂ ਨੂੰ ਵਿਆਹ ਬਾਰੇ ਜਾਣਕਾਰੀ ਦੇਣ ਹੀ ਵਾਲੇ ਸਨ ਕਿ ਵੀਰ ਸਾਹੂ ਦੇ ਫੁੱਫੜ ਦਾ ਦਿਹਾਂਤ ਹੋ ਗਿਆ ਅਤੇ ਵਿਆਹ ਦੀ ਖੁਸ਼ੀ ਨੂੰ ਉਹ ਫੈਂਸ ਨਾਲ ਸ਼ੇਅਰ ਨਹੀਂ ਕਰ ਸਕੇ।


author

Inder Prajapati

Content Editor

Related News