ਡੋਮੀਨਿਕਾ ਜੇਲ੍ਹ ਤੋਂ ਮੇਹੁਲ ਚੌਕਸੀ ਦੀ ਪਹਿਲੀ ਤਸਵੀਰ ਆਈ ਸਾਹਮਣੇ, ਹੱਥ ''ਤੇ ਦਿਖੇ ਸੱਟ ਦੇ ਨਿਸ਼ਾਨ

Sunday, May 30, 2021 - 01:50 AM (IST)

ਡੋਮੀਨਿਕਾ ਜੇਲ੍ਹ ਤੋਂ ਮੇਹੁਲ ਚੌਕਸੀ ਦੀ ਪਹਿਲੀ ਤਸਵੀਰ ਆਈ ਸਾਹਮਣੇ, ਹੱਥ ''ਤੇ ਦਿਖੇ ਸੱਟ ਦੇ ਨਿਸ਼ਾਨ

ਨਵੀਂ ਦਿੱਲੀ - ਪੰਜਾਬ ਨੈਸ਼ਨਲ ਬੈਂਕ ਘਪਲੇ ਦਾ ਦੋਸ਼ੀ ਅਤੇ ਭਗੌੜਾ ਮੇਹੁਲ ਚੌਕਸੀ ਦੀ ਡੋਮੀਨਿਕਾ ਜੇਲ੍ਹ ਤੋਂ ਪਹਿਲੀ ਤਸਵੀਰ ਸਾਹਮਣੇ ਆਈ ਹੈ। ਤਸਵੀਰ ਵਿੱਚ ਮੇਹੁਲ ਚੌਕਸੀ ਨੂੰ ਲੋਹੇ ਦੇ ਗੇਟ ਦੇ ਪਿੱਛੇ ਖੜਾ ਵਿਖਾਈ ਦੇ ਰਿਹੇ ਹੈ। ਲੋਹੇ ਦਾ ਗੇਟ ਕੁੱਝ ਉਹੋ ਜਿਹਾ ਹੀ ਵਿੱਖ ਰਿਹਾ ਹੈ ਜਿਵੇਂ ਲਾਕ-ਅਪ ਰੂਮ ਦਿਸਦਾ ਹੈ। ਮੇਹੁਲ ਚੌਕਸੀ ਡੋਮੀਨਿਕਾ ਵਿੱਚ ਕ੍ਰੀਮਿਨਲ ਇੰਵੈਸਟੀਗੇਸ਼ਨ ਡਿਪਾਰਟਮੈਂਟ (CID) ਦੀ ਕਸਟੱਡੀ ਵਿੱਚ ਹੈ। ਸੀ.ਆਈ.ਡੀ. ਨੇ ਉਸ ਨੂੰ ਚਾਰ ਦਿਨਾਂ ਪਹਿਲਾਂ ਗ੍ਰਿਫਤਾਰ ਕੀਤਾ ਸੀ।  

ਮੇਹੁਲ ਚੌਕਸੀ ਦੀ ਕੁੱਝ ਹੋਰ ਤਸਵੀਰ ਸਾਹਮਣੇ ਆਈ ਹੈ। ਇੱਕ ਤਸਵੀਰ ਵਿੱਚ ਉਹ ਆਪਣੇ ਹੱਥ ਨੂੰ ਦਰਵਾਜੇ ਤੋਂ ਬਾਹਰ ਕੱਢ ਕੇ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਉਸਦੇ ਹੱਥ 'ਤੇ ਸੱਟ ਦੇ ਨਿਸ਼ਾਨ ਵੀ ਵਿਖਾਈ ਦੇ ਰਹੇ ਹਨ।  ਮੇਹੁਲ ਚੌਕਸੀ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਨਾਲ ਜੇਲ੍ਹ ਵਿੱਚ ਕੁੱਟਮਾਰ ਕੀਤੀ ਗਈ ਹੈ। ਗਵਾਹੀ ਦੇ ਰੂਪ ਵਿੱਚ ਉਹ ਆਪਣੇ ਹੱਥ 'ਤੇ ਲੱਗੇ ਸੱਟ ਦੇ ਨਿਸ਼ਾਨ ਨੂੰ ਵਿਖਾ ਰਿਹਾ ਹੈ।

ਐਂਟੀਗੁਆ ਅਤੇ ਬਾਰਬੁਡਾ ਪੁਲਸ ਪ੍ਰਮੁੱਖ ਐਟਲੀ ਰਾਡਨੇ ਨੇ ਸ਼ੁੱਕਰਵਾਰ ਨੂੰ ਇਸ ਗੱਲ ਤੋਂ ਇਨਕਾਰ ਕੀਤਾ ਕਿ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਪੁਲਸ ਨੇ ਅਗਵਾ ਕੀਤਾ ਸੀ। ਉਨ੍ਹਾਂ ਕਿਹਾ, ਸਾਡੇ ਕੋਲ ਕੋਈ ਸੂਚਨਾ ਜਾਂ ਸੰਕੇਤ ਨਹੀਂ ਹੈ ਕਿ ਮੇਹੁਲ ਚੌਕਸੀ ਨੂੰ ਐਂਟੀਗੁਆ ਤੋਂ ਜ਼ਬਰਨ ਹਟਾਇਆ ਗਿਆ ਸੀ। ਦੱਸ ਦਈਏ ਕਿ 25 ਮਈ ਨੂੰ ਚੌਕਸੀ ਕਥਿਤ ਤੌਰ 'ਤੇ ਐਂਟੀਗੁਆ ਤੋਂ ਲਾਪਤਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਡੋਮੀਨਿਕਾ ਤੋਂ ਹਿਰਾਸਤ ਵਿੱਚ ਲਿਆ ਗਿਆ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News