ਸਾਵਣ ਦੇ ਪਹਿਲੇ ਸੋਮਵਾਰ ਸਕੇਤੜੀ ਦੇ ਪ੍ਰਾਚੀਨ ਸ਼ਿਵ ਮੰਦਰ ''ਚ ਲੱਗੀ ਸ਼ਰਧਾਲੂਆਂ ਦੀ ਭੀੜ (ਵੀਡੀਓ)
Monday, Jul 22, 2024 - 12:09 PM (IST)
ਪੰਚਕੂਲਾ- ਅੱਜ ਸਾਵਣ ਦਾ ਪਹਿਲਾ ਸੋਮਵਾਰ ਹੈ। ਇਸ ਦੇ ਲਈ ਸਾਰੇ ਸ਼ਿਵ ਮੰਦਰਾਂ 'ਚ ਸ਼ਰਧਾਲੂਆਂ ਦੀ ਭੀੜ ਜੁਟ ਗਈ ਹੈ। ਸ਼ਰਧਾਲੂ ਮੰਦਰਾਂ 'ਚ ਪਹੁੰਚ ਕੇ ਜਲਾਭਿਸ਼ੇਕ ਕਰ ਰਹੇ ਹਨ। ਇਸ ਦੇ ਲਈ ਮੰਦਰਾਂ 'ਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸ਼ਰਧਾਲੂਆਂ ਲਈ ਕਈ ਥਾਵਾਂ 'ਤੇ ਵਿਸ਼ੇਸ਼ ਪ੍ਰਸ਼ਾਦ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ 'ਤੇ ਪੰਚਕੂਲਾ ਸਥਿਤ ਸਕੇਤੜੀ ਦੇ ਪ੍ਰਾਚੀਨ ਸ਼ਿਵ ਮੰਦਰ ਦੇ ਦਰਸ਼ਨ ਕਰਵਾਉਂਦੇ ਹਾਂ, ਜਿੱਥੇ ਪਾਂਡਵਾਂ ਨੇ ਪੂਜਾ ਅਰਚਨਾ ਕੀਤੀ ਸੀ।
ਇਸ ਮੰਦਰ ਦਾ ਖ਼ਾਸ ਮਹੱਤਵ ਹੈ ਅਤੇ ਸਾਵਣ ਦੇ ਮੌਕੇ 'ਤੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਦਾ ਇਕੱਠ ਦੇਖਣ ਨੂੰ ਮਿਲਿਆ। ਵੱਡੀ ਗਿਣਤੀ 'ਚ ਸ਼ਰਧਾਲੂ ਇੱਥੇ ਭੋਲੇਨਾਥ ਨੂੰ ਜਲ ਚੜ੍ਹਾਉਣ ਪਹੁੰਚੇ ਅਤੇ ਵਿਸ਼ੇਸ਼ ਪੂਜਾ ਦਾ ਆਯੋਜਨ ਕੀਤਾ। ਸਕੈਤੜੀ ਦਾ ਸ਼ਿਵ ਮੰਦਰ ਬਮ ਬਮ ਭੋਲੇ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਥੇ ਸਵੇਰੇ ਭਗਵਾਨ ਭੋਲੇਨਾਥ ਦੀ ਵਿਸ਼ੇਸ਼ ਆਰਤੀ ਵੀ ਕੀਤੀ ਗਈ। ਇੱਥੋਂ ਦੇ ਪੁਜਾਰੀ ਪੰਡਤ ਨੇ ਦੱਸਿਆ ਕਿ ਅੱਜ ਸਾਵਣ ਦੇ ਪਹਿਲੇ ਸੋਮਵਾਰ ਨੂੰ ਉਨ੍ਹਾਂ ਦੇ ਮੰਦਰ 'ਚ ਜਲਾਭਿਸ਼ੇਕ ਲਈ ਆਉਣ ਵਾਲੀਆਂ ਸੰਗਤਾਂ ਲਈ ਖੀਰ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਡੇਢ ਮਹੀਨੇ ਬਾਅਦ ਭਗਵਾਨ ਸ਼ਿਵ ਨੂੰ 1.25 ਲੱਖ ਬੇਲ ਦੇ ਪੱਤਿਆਂ ਨਾਲ ਜਲਾਭਿਸ਼ੇਕ ਕੀਤਾ ਜਾਵੇਗਾ ਅਤੇ ਵਿਸ਼ਾਲ ਭੰਡਾਰਾ ਵੀ ਕਰਵਾਇਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e