ਹਿਮਾਚਲ ਪ੍ਰਦੇਸ਼ ਦੇ ਇਸ ਪਿੰਡ ''ਚ ਲੱਗੀ ਮਾਤਾ ਚਿੰਤਪੂਰਨੀ ਜੀ ਦੀ ਪਹਿਲੀ LED ਸਕ੍ਰੀਨ

Wednesday, Jan 03, 2024 - 03:00 PM (IST)

ਊਨਾ- ਹਿਮਾਚਲ ਪ੍ਰਦੇਸ਼ ਦੇਵੀ-ਦੇਵਤਿਆਂ ਦੀ ਧਰਤੀ ਮੰਨੀ ਜਾਂਦੀ ਹੈ। ਇੱਥੇ ਅਨੇਕਾਂ ਮੰਦਰ ਹਨ, ਇਨ੍ਹਾਂ ਵਿਚ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ 'ਚ ਸਥਿਤ ਚਿੰਤਪੂਰਨੀ ਮੰਦਰ ਵੀ ਇਕ ਹੈ। ਇਹ ਸਥਾਨ ਹਿੰਦੂਆਂ ਦੇ ਪ੍ਰਮੁੱਖ ਧਾਰਮਿਕ ਤੀਰਥ ਸਥਲਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਭਾਰਤ ਵਿਚ ਕੁੱਲ 51 ਸ਼ਕਤੀਪੀਠ ਹਨ, ਚਿੰਤਪੂਰਨੀ ਮੰਦਰ ਸ਼ਕਤੀਪੀਠ ਮੰਦਰਾਂ ਵਿਚੋਂ ਇਕ ਹੈ। ਇੱਥੇ ਆ ਕੇ ਮਾਤਾ ਦੇ ਭਗਤਾਂ ਨੂੰ ਅਧਿਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ।

ਇਹ ਵੀ ਪੜ੍ਹੋ- ਈਡੀ ਦੇ ਤੀਜੇ ਸੰਮਨ 'ਤੇ ਵੀ ਪੇਸ਼ ਨਹੀਂ ਹੋਏ CM ਕੇਜਰੀਵਾਲ, ਭੇਜਿਆ ਲਿਖਤੀ ਜਵਾਬ

ਮੁਬਾਰਿਕਪੁਰ 'ਚ ਲੱਗੀ ਚਿੰਤਪੂਰਨੀ ਜੀ ਦੀ ਪਹਿਲੀ LED ਸਕ੍ਰੀਨ

ਮੁਬਾਰਿਕਪੁਰ ਊਨਾ ਜ਼ਿਲ੍ਹੇ ਦੀ ਅੰਬ ਤਹਿਸੀਲ ਦਾ ਇਕ ਪਿੰਡ ਹੈ, ਜਿੱਥੇ ਮਾਤਾ ਚਿੰਤਪੂਰਨੀ ਜੀ ਦੀ ਪਹਿਲੀ LED ਸਕ੍ਰੀਨ ਲੱਗੀ ਹੈ। ਇਸ ਬਾਬਤ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ। ਉਨ੍ਹਾਂ ਨੇ 'ਐਕਸ' 'ਤੇ ਲਿਖਿਆ- ਮੁਬਾਰਿਕਪੁਰ ਵਿਚ ਲੱਗੀ ਮਾਤਾ ਸ਼੍ਰੀ ਚਿੰਤਪੂਰਨੀ ਜੀ ਦੀ ਪਹਿਲੀ LED ਸਕ੍ਰੀਨ। ਇਸ LED ਸਕ੍ਰੀਨ ਵਿਚ ਮਾਤਾ ਰਾਣੀ ਦੇ ਦਰਸ਼ਨ, ਵੀਡੀਓ ਅਤੇ ਮਹੱਤਵਪੂਰਨ ਸੂਚਨਾਵਾਂ ਦਾ ਆਦਾਨ-ਪ੍ਰਦਾਨ ਹੋ ਰਿਹਾ ਹੈ। ਚਾਰੋਂ ਦਿਸ਼ਾਵਾਂ ਵਿਚ ਮਾਂ ਦੀ ਮਹਿਮਾ ਅਤੇ ਸਾਡੇ ਸਾਰਿਆਂ 'ਤੇ ਆਸ਼ੀਰਵਾਦ  ਬਣਿਆ ਰਹੇ।

ਇਹ ਵੀ ਪੜ੍ਹੋ- ਚੜ੍ਹਦੀ ਸਵੇਰ ਯਾਤਰੀ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, 12 ਲੋਕਾਂ ਦੀ ਮੌਤ

PunjabKesari

ਕੀ ਹੈ 51 ਸ਼ਕਤੀਪੀਠਾਂ ਦੇ ਪਿੱਛੇ ਦੀ ਕਹਾਣੀ

ਧਾਰਮਿਕ ਗ੍ਰੰਥਾਂ ਅਨੁਸਾਰ ਸ਼ਿਵ ਦੇ ਸਹੁਰੇ ਰਾਜਾ ਦਕਸ਼ ਨੇ ਇਕ ਯੱਗ ਦਾ ਆਯੋਜਨ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਸ਼ਿਵ ਅਤੇ ਸਤੀ ਨੂੰ ਸੱਦਾ ਨਹੀਂ ਦਿੱਤਾ ਕਿਉਂਕਿ ਉਹ ਸ਼ਿਵ ਨੂੰ ਆਪਣੇ ਬਰਾਬਰ ਨਹੀਂ ਸਮਝਦੇ ਸਨ। ਸਤੀ ਨੂੰ ਇਸ ਗੱਲ ਦਾ ਬਹੁਤ ਬੁਰਾ ਲੱਗਾ। ਉਹ ਬਿਨਾਂ ਬੁਲਾਏ ਯੱਗ 'ਚ ਪਹੁੰਚੀ, ਜਿੱਥੇ ਸ਼ਿਵ ਦਾ ਬਹੁਤ ਅਪਮਾਨ ਕੀਤਾ ਗਿਆ। ਸਤੀ ਇਹ ਸਹਾਰ ਨਾ ਸਕੀ ਅਤੇ ਉਸ ਨੇ ਹਵਨ ਕੁੰਡ 'ਚ ਛਾਲ ਮਾਰ ਦਿੱਤੀ।

ਇਹ ਵੀ ਪੜ੍ਹੋ- ਜਗਨਨਾਥ ਮੰਦਰ ’ਚ ਫਟੀ ਜੀਨਸ, ਸਕਰਟ ਤੇ ਨਿੱਕਰ ਵਾਲੇ ਸ਼ਰਧਾਲੂਆਂ ’ਤੇ ਪਾਬੰਦੀ

ਜਦੋਂ ਭਗਵਾਨ ਸ਼ਿਵ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਹਵਨ ਕੁੰਡ 'ਚੋਂ ਸਤੀ ਦੀ ਦੇਹ ਨੂੰ ਬਾਹਰ ਕੱਢ ਕੇ ਤਾਂਡਵ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸਾਰੇ ਬ੍ਰਹਿਮੰਡ 'ਚ ਹਾਹਾਕਾਰ ਮੱਚ ਗਈ। ਸਾਰੇ ਬ੍ਰਹਿਮੰਡ ਨੂੰ ਇਸ ਸੰਕਟ ਤੋਂ ਬਚਾਉਣ ਲਈ ਭਗਵਾਨ ਵਿਸ਼ਨੂੰ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਸਤੀ ਦੇ ਸਰੀਰ ਨੂੰ 51 ਹਿੱਸਿਆਂ ਵਿੱਚ ਵੰਡਿਆ। ਜਿੱਥੇ-ਜਿੱਥੇ ਸਤੀ ਦਾ ਅੰਗ ਡਿੱਗਿਆ ਉਹ ਥਾਂ ਸ਼ਕਤੀਪੀਠ ਬਣ ਗਈ। ਮਾਨਤਾ ਹੈ ਕਿ ਮਾਤਾ ਸਤੀ ਦੇ ਚਰਨ ਚਿੰਤਪੂਰਰਨੀ ਵਿਚ ਡਿੱਗੇ ਸਨ। ਉਸ ਨੂੰ ਛਿੰਨਮਸਤਿਕਾ ਦੇਵੀ ਵੀ ਕਿਹਾ ਜਾਂਦਾ ਹੈ। ਚਿੰਤਪੂਰਨੀ ਦੇਵੀ ਮੰਦਰ ਦੇ ਆਲੇ-ਦੁਆਲੇ ਭਗਵਾਨ ਸ਼ੰਕਰ ਦੇ ਮੰਦਰ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Tanu

Content Editor

Related News