4 ਨਵੰਬਰ ਨੂੰ ਅਯੁੱਧਿਆ ਆਏਗੀ ਦੱਖਣੀ ਕੋਰੀਆ ਦੀ ਫਰਸਟ ਲੇਡੀ

Thursday, Nov 01, 2018 - 03:24 PM (IST)

4 ਨਵੰਬਰ ਨੂੰ ਅਯੁੱਧਿਆ ਆਏਗੀ ਦੱਖਣੀ ਕੋਰੀਆ ਦੀ ਫਰਸਟ ਲੇਡੀ

ਨਵੀਂ ਦਿੱਲੀ— ਦੱਖਣੀ ਕੋਰੀਆ ਦੀ ਪਹਿਲੀ ਮਹਿਲਾ ਕਿਮ ਜੁੰਗ ਸੂਕ 4 ਤੋਂ 7 ਨਵੰਬਰ ਤਕ ਭਾਰਤ ਦੌਰੇ 'ਤੇ ਆ ਰਹੀ ਹਨ ਤੇ ਇਸ ਦੌਰਾਨ ਉਹ ਧਾਰਮਿਕ ਨਗਰੀ ਅਯੁੱਧਿਆ 'ਚ ਵੱਖ-ਵੱਖ ਤਿਉਹਾਰਾਂ 'ਚ ਹਿੱਸਾ ਲੈਣਗੀ। ਵਿਦੇਸ਼ ਮੰਤਰਾਲਾ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ 6 ਨਵੰਬਰ ਨੂੰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਆਯੋਜਿਤ 'ਦੀਪ ਉਤਸਵ' ਸਮਾਰੋਹ 'ਚ ਮੁੱਖ ਮਹਿਮਾਨ ਹੋਣਗੀ।
ਕੋਰੀਆ ਦੀ ਪਹਿਲੀ ਮਹਿਲਾ ਨਾਲ ਇਕ ਉੱਚ ਪੱਧਰੀ ਵਫਦ ਵੀ ਭਾਰਤ ਆ ਰਿਹਾ ਹੈ। ਆਪਣੀ ਯਾਤਰਾ ਦੌਰਾਨ ਸੂਕ ਅਯੁੱਧਿਆ 'ਚ ਰਾਜਕੁਮਾਰੀ ਸੂਰੀਰਤਨ (ਹਿਵ ਹਾਂਗ ਓਕ) ਸਮਾਰਕ ਦੀ ਭੂਮੀ ਪੂਜਨ ਪ੍ਰੋਗਰਾਮ 'ਚ ਵੀ ਹਿੱਸਾ ਲੈਣਗੀ। ਮੰਤਰਾਲਾ ਨੇ ਬਿਆਨ 'ਚ ਕਿਹਾ, ''ਦੱਖਣੀ ਕੋਰੀਆ ਦੀ ਪਹਿਲੀ ਮਹਿਲਾ ਦਾ ਅਯੁੱਧਿਆ 'ਚ ਤਿਉਹਾਰਾਂ 'ਚ ਸ਼ਾਮਲ ਹੋਣਾ ਸਾਡੀ ਸੱਭਿਅਤਾ ਦੇ ਕਰੀਬੀ ਸਬੰਧਾਂ ਤੇ ਦੋਹਾਂ ਦੇਸ਼ਾਂ ਵਿਚਾਲੇ ਡੂੰਘੇ ਸਬੰਧਾਂ ਨੂੰ ਪ੍ਰਦਰਸ਼ਿਤ ਕਰਦਾ ਹੈ।''
ਜ਼ਿਕਰਯੋਗ ਹੈ ਕਿ ਕਰੀਬ 2000 ਸਾਲ ਪਹਿਲਾਂ ਰਾਜਕੁਮਾਰੀ ਸੂਰੀਰਤਨ ਅਯੁੱਧਿਆ ਤੋਂ ਸਬੰਧਿਤ ਸਨ ਤੇ ਉਨ੍ਹਾਂ ਨੇ ਕੋਰੀਆ ਦੀ ਯਾਤਰਾ ਕੀਤੀ ਤੇ ਉਥੇ ਦੇ ਨਰੇਸ਼ ਕਿਮ ਸੂਰੋ ਨਾਲ ਵਿਆਹ ਕਰਵਾ ਲਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਹਿਵ ਹਾਂਗ ਓਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਵਿਦੇਸ਼ ਮੰਤਰਾਲਾ ਮੁਤਾਬਕ ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਵਿਸ਼ੇਸ਼ ਰਣਨੀਤਕ ਗਠਜੋੜ ਹੈ। ਉਥੇ ਦੇ ਰਾਸ਼ਟਰਪਤੀ ਮੂਨ ਜੇ ਇਨ ਨੇ ਜੁਲਾਈ 2018 'ਚ ਭਾਰਤ ਦੀ ਯਾਤਰਾ ਕੀਤੀ ਸੀ। ਉਨ੍ਹਾਂ ਦੀ ਯਾਤਰਾ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਂ ਤਾਕਤ ਦਿੱਤੀ।


Related News