ਪਹਿਲਾਂ ਜੰਮੂ-ਕਸ਼ਮੀਰ ਨੂੰ ਪੂਰਨ ਸੂਬੇ ਦਾ ਦਰਜਾ ਮਿਲੇ, ਫਿਰ ਹੋਣ ਚੋਣਾਂ : ਚਿਦਾਂਬਰਮ
Friday, Jun 25, 2021 - 09:29 PM (IST)
ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਸ਼ੁੱਕਰਵਾਰ ਕਿਹਾ ਕਿ ਇਹ ਅਜੀਬੋ ਗਰੀਬ ਗੱਲ ਹੈ ਕਿ ਕੇਂਦਰ ਸਰਕਾਰ ਜੰਮੂ-ਕਸ਼ਮੀਰ ’ਚ ਪਹਿਲਾਂ ਚੋਣਾਂ ਕਰਵਾਉਣਾ ਚਾਹੁੰਦੀ ਹੈ, ਫਿਰ ਪੂਰੇ ਰਾਜ ਦਾ ਦਰਜਾ ਬਹਾਲ ਕਰਨਾ ਚਾਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਅਤੇ ਜੰਮੂ-ਕਸ਼ਮੀਰ ਦੀਆਂ ਦੂਜੀਆਂ ਪਾਰਟੀਆਂ ਚਾਹੁੰਦੀਆਂ ਹਨ ਕਿ ਪਹਿਲਾਂ ਪੂਰਨ ਰਾਜ ਦਾ ਦਰਜਾ ਬਹਾਲ ਹੋਵੇ ਅਤੇ ਫਿਰ ਚੋਣਾਂ ਕਰਵਾਈਆਂ ਜਾਣ।
ਇਹ ਖ਼ਬਰ ਪੜ੍ਹੋ- ਹੋਟਲ ਕਾਰੋਬਾਰੀ ਰਾਣਾ ਨਾਲ ਖੜ੍ਹੀ ਹੋਈ ਜਾਗੋ
ਚਿਦਾਂਬਰਮ ਨੇ ਇਕ ਟਵੀਟ ਰਾਹੀਂ ਕਿਹਾ ਕਿ ਘੋੜਾ ਹੀ ਗੱਡੀ ਨੂੰ ਖਿੱਚਦਾ ਹੈ। ਜਦ ਤੱਕ ਪੂਰਨ ਰਾਜ ਦਾ ਦਰਜਾ ਬਹਾਲ ਨਹੀਂ ਹੁੰਦਾ, ਚੋਣਾਂ ਨਹੀਂ ਕਰਵਾਣੀਆਂ ਜਾਣੀਆਂ ਚਾਹੀਦੀਆਂ। ਪੂਰਨ ਰਾਜ ’ਚ ਹੀ ਨਿਰਪੱਖ ਚੋਣਾਂ ਹੋ ਸਕਦੀਆਂ ਹਨ। ਕੇਂਦਰ ਸਰਕਾਰ ਇਹ ਕਿਉਂ ਚਾਹੁੰਦੀ ਹੈ ਕਿ ਗੱਡੀ ਅੱਗੇ ਹੋ ਜਾਏ ਅਤੇ ਘੋੜਾ ਪਿੱਛੇ ਹੋ ਜਾਏ। ਇਹ ਅਜੀਬੋ ਗਰੀਬ ਗੱਲ ਹੈ।
ਇਹ ਖ਼ਬਰ ਪੜ੍ਹੋ- 'ਪੰਜਾਬੀ ਅਧਿਆਪਕਾਂ ਸਬੰਧੀ GK ਨੇ ਕੇਜਰੀਵਾਲ ਨੂੰ ਲਿਖਿਆ ਪੱਤਰ'
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।