ਜਨ ਧਨ ਖਾਤਿਆਂ 'ਚ ਅੱਜ ਜਮ੍ਹਾ ਹੋਵੇਗੀ 500 ਰੁਪਏ ਦੀ ਪਹਿਲੀ ਕਿਸ਼ਤ

Friday, Apr 03, 2020 - 02:03 AM (IST)

ਜਨ ਧਨ ਖਾਤਿਆਂ 'ਚ ਅੱਜ ਜਮ੍ਹਾ ਹੋਵੇਗੀ 500 ਰੁਪਏ ਦੀ ਪਹਿਲੀ ਕਿਸ਼ਤ

ਨਵੀਂ ਦਿੱਲੀ—ਕੋਰੋਨਾਵਾਇਰਸ ਕਾਰਣ ਦੇਸ਼ਭਰ 'ਚ ਹੋਏ ਲਾਕਡਾਊਨ ਵਿਚਾਲੇ ਜਨ ਧਨ ਖਾਤਾਧਾਰਕਾਂ ਮਹਿਲਾਵਾਂ ਦੇ ਖਾਤੇ 'ਚ ਸ਼ੁੱਕਰਵਾਰ ਭਾਵ ਅੱਜ ਤੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ਼ ਦਾ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ। ਖਾਤਾਧਾਰਕ ਆਪਣੀ ਮਰਜ਼ੀ ਅਤੇ ਜ਼ਰੂਰਤ ਦੇ ਹਿਸਾਬ ਨਾਲ ਕਦੇ ਵੀ ਪੈਸੇ ਕੱਢਵਾ ਸਕਦੇ ਹੋ। ਹਾਲਾਂਕਿ ਇੰਡੀਅਨ ਬੈਂਕਸ ਏਸੋਸੀਏਸ਼ਨ (ਆਈ.ਬੀ.ਏ.) ਵੱਲੋਂ ਅਪੀਲ ਕੀਤੀ ਗਈ ਹੈ ਕਿ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ 'ਚ ਰੱਖਿਆ ਜਾਵੇ।

PunjabKesari

ਸੋਸ਼ਲ ਡਿਸਟੈਂਸਿੰਗ ਨੂੰ ਧਿਆਨ 'ਚ ਰੱਖਦੇ ਹੋਏ ਆਈ.ਬੀ.ਏ. ਨੇ ਕਿਹਾ ਕਿ ਬੈਂਕਾਂ 'ਚ ਭੀੜ ਜ਼ਿਆਦਾ ਨਾ ਵਧੇ, ਇਸ ਦੇ ਲਈ ਖਾਤਾ ਨੰਬਰ ਦੇ ਹਿਸਾਬ ਨਾਲ ਵੱਖ-ਵੱਖ ਦਿਨ ਨਿਰਧਾਰਿਤ ਕਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਸਰਾਕਰ ਨੇ ਆਰਥਿਕ ਸਹਾਇਤਾ ਲਈ ਇਨ੍ਹਾਂ ਮਹਿਲਾਵਾਂ ਦੇ ਖਾਤੇ 'ਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ਼ ਤਹਿਤ ਅਗਲੇ 3 ਮਹੀਨੇ ਤਕ ਹਰ ਮਹੀਨੇ 500 ਰੁਪਏ ਟ੍ਰਾਂਸਫਰ ਕਰਨ ਦਾ ਐਲਾਨ ਕੀਤਾ ਸੀ। ਇਸ ਜਨ ਧਨ ਖਾਤਾ ਰੱਖਣ ਵਾਲੀਆਂ 20 ਕਰੋੜ ਮਹਿਲਾਵਾਂ ਨੂੰ ਲਾਭ ਹੋਵੇਗਾ।

PunjabKesari

ਜਿਨ੍ਹਾਂ ਜਨ ਧਨ ਮਹਿਲਾਵਾਂ ਦੀ ਖਾਤਾਧਾਰਕਾਂ ਦੀ ਖਾਤਾ ਗਿਣਤੀ ਦਾ ਆਖਿਰੀ ਅੰਕ 0 ਅਤੇ 1 ਹੈ, ਉਨ੍ਹਾਂ ਦਾ ਖਾਤੇ 'ਚ 3 ਅਪ੍ਰੈਲ ਨੂੰ ਪੈਸੇ ਆਉਣਗੇ। ਉੱਥੇ ਖਾਤੇ ਦੇ ਆਖਿਰ 'ਚ ਗਿਣਤੀ 2-3 ਵਾਲੇ ਖਾਤਾਧਾਰਕਾਂ ਦੇ ਖਾਤੇ 'ਚ 4 ਅਪ੍ਰੈਲ ਨੂੰ, 4-5 ਗਿਣਤੀ ਵਾਲੇ ਖਾਤਾਧਾਰਕਾਂ ਨੂੰ 7 ਅਪ੍ਰੈਲ ਨੂੰ, 6-7 ਵਾਲੇ ਖਾਤਾਧਾਰਕਾਂ ਨੂੰ 8 ਅਪ੍ਰੈਲ ਨੂੰ ਅਤੇ 8-9 ਗਿਣਤੀ ਵਾਲੇ ਖਾਤਾਧਾਰਕਾਂ ਦੇ ਖਾਤੇ 'ਚ 9 ਅਪ੍ਰੈਲ ਨੂੰ ਪੈਸੇ ਟ੍ਰਾਂਸਫਰ ਕੀਤੇ ਜਾਣਗੇ।

ਏ.ਟੀ.ਐੱਮ. ਤੋਂ ਪੈਸੇ ਕੱਢਵਾਉਣ 'ਤੇ ਨਹੀਂ ਲੱਗੇਗਾ ਚਾਰਜ

PunjabKesari
ਆਈ.ਬੀ.ਏ. ਨੇ ਕਿਹਾ ਕਿ 9 ਅਪ੍ਰੈਲ ਤੋਂ ਬਾਅਦ ਲਾਭਪਾਤਰ ਕਦੇ ਵੀ ਆਪਣਾ ਪੈਸਾ ਕੱਢਵਾ ਸਕਣਗੇ। ਬੈਂਕ ਨੇ ਸਪਸ਼ੱਟ ਕੀਤਾ ਹੈ ਕਿ ਲਾਭਪਾਤਰ ਏ.ਟੀ.ਐੱਮ., ਬੈਂਕ ਅਤੇ ਗਾਹਕ ਸੇਵਾ ਕੇਂਦਰ ਆਦਿ ਨਾਲ ਵੀ ਪਾਸ਼ ਮਸ਼ੀਨ ਰਾਹੀਂ ਪੈਸੇ ਕੱਢਵਾ ਸਕਦੇ ਹਨ। ਵਿੱਤ ਮੰਤਰੀ ਨੇ ਐਲਾਨ ਕੀਤਾ ਹੈ ਕਿ 30 ਜੂਨ ਤਕ ਕਿਸੇ ਵੀ ਏ.ਟੀ.ਐੱਮ. ਤੋਂ ਟ੍ਰਾਂਜੈਕਸ਼ਨ ਕਰਨ 'ਤੇ ਕੋਈ ਚਾਰਜ ਨਹੀਂ ਲੱਗੇਗਾ।


author

Karan Kumar

Content Editor

Related News