ਗੋਆ ’ਚ ਓਮੀਕਰੋਨ ਦੀ ਦਸਤਕ, ਬਿ੍ਰਟੇਨ ਤੋਂ ਪਰਤਿਆ 8 ਸਾਲ ਦਾ ਬੱਚਾ ਪਾਜ਼ੇਟਿਵ

Monday, Dec 27, 2021 - 03:58 PM (IST)

ਪਣਜੀ (ਭਾਸ਼ਾ)— ਬਿ੍ਰਟੇਨ ਤੋਂ ਗੋਆ ਆਏ 8 ਸਾਲ ਦੇ ਇਕ ਬੱਚੇ ਦੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਸੂਬੇ ਵਿਚ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦਾ ਇਹ ਪਹਿਲਾ ਮਾਮਲਾ ਹੈ। ਸੂਬੇ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਦੱਸਿਆ ਕਿ ਬੱਚਾ 17 ਦਸੰਬਰ 2021 ਨੂੰ ਬਿ੍ਰਟੇਨ ਤੋਂ ਆਇਆ ਸੀ ਅਤੇ ਉਸ ਦੇ ਓਮੀਕਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਪੁਣੇ ਸਥਿਤ ਵਿਸ਼ਾਣੂ ਵਿਗਿਆਨ ਸੰਸਥਾ ਵਿਚ ਕੀਤੀ ਗਈ ਜਾਂਚ ਤੋਂ ਹੋਈ ਹੈ।

ਇਹ ਵੀ ਪੜ੍ਹੋ : ਦੇਸ਼ 'ਚ ਓਮੀਕ੍ਰੋਨ ਦੇ ਕੁੱਲ 578 ਮਾਮਲੇ, ਦਿੱਲੀ ਅਤੇ ਮਹਾਰਾਸ਼ਟਰ 'ਚ ਸਭ ਤੋਂ ਵੱਧ ਕੇਸ

 

ਰਾਣੇ ਨੇ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਵਲੋਂ ਤੈਅ ਕੀਤੇ ਗਏ ਪ੍ਰੋਟੋਕਾਲ ਤਹਿਤ ਸਾਰੇ ਕਦਮ ਚੁੱਕੇਗੀ ਅਤੇ ਲੋੜ ਪਈ ਤਾਂ ਸਖ਼ਤ ਉਪਾਅ ਵੀ ਕਰੇਗੀ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਂਵਤ ਨੇ ਆਉਣ ਵਾਲੇ ਨਵੇਂ ਸਾਲ ਦੇ ਮੱਦੇਨਜ਼ਰ ਪਹਿਲਾਂ ਹੀ ਸੈਰ-ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ਨੂੰ ਕਹਿ ਦਿੱਤਾ ਹੈ ਕਿ ਉਹ ਚੌਕਸ ਰਹਿਣ ਅਤੇ ਯਕੀਨੀ ਕਰਨ ਕਿ ਇਸ ਦੌਰਾਨ ਕੋਵਿਡ-19 ਨਾ ਫੈਲੇ। ਅਧਿਕਾਰਤ ਅੰਕੜਿਆਂ ਮੁਤਾਬਕ ਐਤਵਾਰ ਨੂੰ ਗੋਆ ਵਿਚ ਕੋਵਿਡ-19 ਦੇ 25 ਨਵੇਂ ਮਾਮਲੇ ਸਾਹਮਣੇ ਆਏ ਸਨ, ਜਿਸ ਨਾਲ ਸੂਬੇ ਵਿਚ ਹੁਣ ਤੱਕ ਸਾਹਮਣੇ ਆਏ ਮਾਮਲਿਆਂ ਦੀ ਗਿਣਤੀ ਵਧ ਕੇ 1,80,050 ਹੋ ਗਈ। 

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ’ਚ ਓਮੀਕਰੋਨ ਨੇ ਦਿੱਤੀ ਦਸਤਕ, ਕੈਨੇਡਾ ਤੋਂ ਪਰਤੀ ਮਹਿਲਾ ਪਾਜ਼ੇਟਿਵ

 


Tanu

Content Editor

Related News