ਦਿੱਲੀ ਦੇ ਅਕਸ਼ਰਧਾਮ ਮੰਦਰ ਨੇੜੇ ਫਾਈਰਿੰਗ
Friday, Feb 22, 2019 - 01:10 AM (IST)

ਨਵੀਂ ਦਿੱਲੀ, (ਵੈਬ ਡੈਸਕ)- ਨਵੀਂ ਦਿੱਲੀ ਦੇ ਅਕਸ਼ਰਧਾਮ ਮੰਦਰ ਨੇੜੇ ਸ਼ਾਮ ਸਮੇਂ ਫਾਈਰਿੰਗ ਹੋ ਗਈ। ਲੁਟੇਰਿਆਂ ਨੇ ਪੁਲਸ ਕਰਮਚਾਰੀਆਂ 'ਤੇ ਫਾਈਰਿੰਗ ਕੀਤੀ। ਪੁਲਸ ਨੇ ਇਕ ਲੁਟੇਰੇ ਨੂੰ ਮੌਕੇ ਤੋਂ ਅਤੇ ਦੂਜੇ ਦਾ ਪਿੱਛਾ ਕਰ ਕੇ ਗ੍ਰਿਫਤਾਰ ਕਰ ਲਿਆ। ਦੋ ਹੋਰ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।
ਲੁਟੇਰਿਆਂ ਦਾ ਪੁਲਸ ਪੈਟਰੋਲਿੰਗ ਪਾਰਟੀ ਨਾਲ ਅਕਸ਼ਰਧਾਮ ਮੰਦਰ ਨੇੜੇ ਨੈਸ਼ਨਲ ਹਾਈਵੇ 24 ਉਤੇ ਸਾਹਮਣਾ ਹੋਇਆ। ਭੱਜ ਰਹੇ ਲੁਟੇਰਿਆਂ ਨੇ ਪੁਲਸ ਉਤੇ ਫਾਈਰਿੰਗ ਕੀਤੀ। ਹਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀ ਹੈ। ਪੁਲਸ ਨੇ ਇਕ ਲੁਟੇਰੇ ਨੂੰ ਤਾਂ ਮੌਕੇ ਉਤੇ ਹੀ ਕਾਬੂ ਕਰ ਲਿਆ ਜਦਕਿ ਦੂਜੇ ਲੁਟੇਰੇ ਦਾ ਪਿੱਛਾ ਕਰ ਕੇ ਉਸਨੂੰ ਪੁਲਸ ਨੇ ਗ੍ਰਿਫਤਾਰ ਕੀਤਾ। ਪੁਲਸ ਮੁਤਾਬਕ ਗਾਜ਼ੀਪੁਰ ਮੰਡੀ ਨੇੜੇ ਇਕ ਵਪਾਰੀ ਆਟੋ ਤੋਂ ਆਪਣੇ ਨਾਲ ਲੱਖਾਂ ਰੁਪਏ ਦਾ ਕੈਸ਼ ਲੈ ਕੇ ਨਿਕਲਿਆ ਸੀ। ਉਸਦੇ ਨਾਲ ਆਟੋ ਵਿਚ ਦੋ ਹੋਰ ਲੋਕ ਸਨ। ਅਕਸ਼ਰਧਾਮ ਮੰਦਰ ਨੇੜੇ ਦੋ ਬਾਈਕ ਉਤੇ ਸਵਾਰ ਚਾਰ ਲੁਟੇਰਿਆਂ ਨੇ ਵਪਾਰੀ ਨੂੰ ਲੁੱਟਣ ਦੀ ਕੋਸ਼ੀਸ਼ ਕੀਤੀ। ਇਸ ਦੌਰਾਨ ਪਾਂਡਵ ਨਗਕ ਥਾਣੇ ਦੇ ਦੋ ਪੁਲਸ ਕਰਮਚਾਰੀ ਉਥੋਂ ਲੰਘ ਰਹੇ ਸਨ, ਉਨ੍ਹਾਂ ਨੇ ਦੇਖਿਆ ਕਿ ਲੁੱਟ ਦੀ ਕੋਸ਼ੀਸ਼ ਹੋ ਰਹੀ ਹੈ, ਦੋਵਾਂ ਨੇ ਹਿੰਮਤ ਦਿਖਾਈ ਅਤੇ ਲੁਟੇਰਿਆਂ ਦੇ ਪਿੱਛੇ ਦੋੜੇ। ਪੁਲਸ ਨੂੰ ਦੇਖ ਦੋੜੇ ਲੁਟੇਰਿਆਂ ਨੇ ਪੁਲਸ ਉਤੇ ਫਾਈਰਿੰਗ ਕੀਤੀ। ਜਿਨ੍ਹਾਂ ਵਿਚੋਂ 2 ਨੂੰ ਪੁਲਸ ਨੇ ਕਾਬੂ ਕਰ ਲਿਆ ਪਰ ਦੋ ਵਿਅਕਤੀ ਪੈਸੇ ਲੈ ਕੇ ਫਰਾਰ ਹੋ ਗਏ।