ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ 'ਚ ਗੋਲੀਬਾਰੀ, 2 ਦੀ ਮੌਤ

Sunday, Jan 28, 2018 - 01:17 AM (IST)

ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ 'ਚ ਗੋਲੀਬਾਰੀ, 2 ਦੀ ਮੌਤ

ਨੈਸ਼ਨਲ ਡੈਸਕ—ਦੱਖਣੀ ਕਸ਼ਮੀਰ ਦੇ ਸ਼ੋਪੀਆ 'ਚ ਸ਼ਨੀਵਾਰ ਨੂੰ ਅੱਤਵਾਦੀ ਸਮਰਥਕਾਂ ਦੀ ਭੀੜ ਨੇ ਸੁਰੱਖਿਆ ਬਲਾਂ ਨੂੰ ਘੇਰ ਕੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਪੱਥਰਾ ਦੇ ਹਮਲੇ ਦੇ ਨਾਲ-ਨਾਲ ਉਨ੍ਹਾਂ ਨੇ ਥਾਂ-ਥਾਂ ਜਨਤਕ ਸਥਾਨਾਂ 'ਤੇ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਇਨ੍ਹਾਂ ਅੱਤਵਾਦੀ ਸਮਰਥਕਾਂ 'ਤੇ ਕਾਬੂ ਪਾਉਣ ਲਈ ਗੋਲੀ ਚਲਾਉਣੀ ਪਈ, ਜਿਸ ਦੌਰਾਨ 2 ਨੌਜਵਾਨਾਂ ਦੀ ਮੌਤ ਹੋ ਗਈ। ਹਿੰਸਾ 'ਚ 20 ਲੋਕ ਜ਼ਖਮੀ ਹੋ ਗਏ ਹਨ। ਇਸ ਦੌਰਾਨ ਪੈਦਾ ਹੋਏ ਹਿੰਸਕ ਹਾਲਾਤ 'ਤੇ ਕਾਬੂ ਪਾਉਣ ਲਈ ਪੂਰੇ ਇਲਾਕੇ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਉਥੇ ਹੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੇ ਹੁਕਮ 'ਤੇ ਪ੍ਰਸ਼ਾਸਨ ਨੇ ਮਾਮਲੇ ਦੀ ਨਿਆਇਕ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।


Related News