ਦਿੱਲੀ ਦੇ ਸੈਲੂਨ ’ਚ ਫਾਇਰਿੰਗ, 2 ਦੀ ਮੌਤ

Saturday, Feb 10, 2024 - 10:38 AM (IST)

ਦਿੱਲੀ ਦੇ ਸੈਲੂਨ ’ਚ ਫਾਇਰਿੰਗ, 2 ਦੀ ਮੌਤ

ਨਵੀਂ ਦਿੱਲੀ- ਇੱਥੋਂ ਦੇ ਨਜਫਗੜ੍ਹ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਸੈਲੂਨ ਵਿਚ ਤੇਜ਼ ਫਾਇਰਿੰਗ ਹੋ ਗਈ। ਇਸ ਗੋਲੀਬਾਰੀ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ। ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਪੁਲਸ ਮੁਤਾਬਕ ਨਜਫ਼ਗੜ੍ਹ ਪੁਲਸ ਸਟੇਸ਼ਨ ਵਿਖੇ ਪੀ. ਸੀ. ਆਰ. ਨੂੰ ਕਾਲ ਆਈ ਜਿਸ ਵਿਚ ਫੋਨ ਕਰਨ ਵਾਲੇ ਨੇ ਦੱਸਿਆ ਕਿ ਇੰਦਰਾ ਪਾਰਕ, ​​ਪਿੱਲਰ ਨੰਬਰ 80 ਸਥਿਤ ਇਕ ਸੈਲੂਨ ਵਿਚ ਗੋਲੀਬਾਰੀ ਹੋਈ ਹੈ।
ਪੁਲਸ ਨੂੰ ਸੂਚਨਾ ਮਿਲੀ ਕਿ ਗੋਲੀਆਂ ਨਾਲ ਜ਼ਖਮੀ ਹੋਏ 2 ਵਿਅਕਤੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਸੂਚਨਾ ਦੇ ਆਧਾਰ ’ਤੇ ਜਦੋਂ ਪੁਲਸ ਮੌਕੇ ’ਤੇ ਪਹੁੰਚੀ ਤਾਂ ਪਤਾ ਲੱਗਾ ਕਿ ਸੋਨੂੰ ਅਤੇ ਆਸ਼ੀਸ਼ ਨਾਂ ਦੇ ਦੋ ਲੜਕਿਆਂ ਨੂੰ ਗੋਲੀ ਲੱਗੀ ਸੀ, ਜਿਨ੍ਹਾਂ ਦੀ ਹਸਪਤਾਲ ਪਹੁੰਚਦਿਆਂ ਹੀ ਮੌਤ ਹੋ ਗਈ। ਪੁਲਸ ਨੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਦਾ ਪੰਚਨਾਮਾ ਭਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Aarti dhillon

Content Editor

Related News